Meanings of Punjabi words starting from ਜ

ਜਾਵੇਗਾ. "ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ." (ਸ. ਕਬੀਰ) "ਬੀਤ ਜੈਹੈ ਜਨਮੁ ਅਕਾਜ ਰੇ." (ਜੈਜਾ ਮਃ ੯)


ਸੰਗ੍ਯਾ- ਜਯਕਾਰ. ਜਯਧ੍ਵਨਿ. ਜੈ ਸ਼ਬਦ ਦਾ ਉੱਚੇ ਸੁਰ ਨਾਲ ਉੱਚਾਰਣ. ਵਹਿਗੁਰੂ ਜੀ ਕੀ ਫਤਹ ਅਤੇ ਸੱਤ ਸ੍ਰੀ ਅਕਾਲ ਦਾ ਨਅ਼ਰਹ. "ਸੰਤ ਸਭਾ ਕਉ ਸਦਾ ਜੈਕਾਰੁ." (ਗਉ ਮਃ ੫)#ਖਾਲਸੇ ਦਾ ਜੈਕਾਰਾ ਇਹ ਹੈ:-#ਸਭ ਧਰਤੀ ਹਲਚਲ ਭਈ ਛੋਡ੍ਯੋ ਘਰਬਾਰਾ,#ਸ਼ਾਹ ਪਾਤਸ਼ਾਹ ਅਮੀਰੜੇ ਖਪਿ ਹੋਏ ਛਾਰਾ,#ਸਤਿਗੁਰੁ ਬਾਝਹੁ ਕੋ ਨਹੀਂ ਭੈ ਕਾਟਨਹਾਰਾ,#ਚੜ੍ਹਿਆ ਗੁਰੁ ਗੋਬਿੰਦਸਿੰਘ ਲੈ ਧਰਮ ਨਗਾਰਾ.#ਭੇਖੀ ਭਰਮੀਆਂ ਦੀ ਸਭਾ ਉਠਾਇਕੈ, ਦਬੜੂ ਘੁਸੜੂ ਨੂੰ ਭਾਜੜਾਂ ਪਾਇਕੇ, ਖੋਟੇ ਖਚਰੇ ਦੀ ਸਫਾ ਸਮੇਟਕੇ ਗੁਰਸਿੰਘਾਂ ਰਚਿਆ ਜੈਕਾਰਾ, ਜੋ ਗੱਜਕੇ ਬੁਲਾਵੇ ਸੋ ਗੁਰੂ ਕਾ ਪਿਆਰਾ- ਸਤਿ ਸ੍ਰੀ ਅਕਾਲ, ਗੁਰਬਰ ਅਕਾਲ.


ਦੇਖੋ, ਜਯਚੰਦ.


ਸੰਗ੍ਯਾ- ਜੈਜੈਕਾਰ. ਜਯਕਾਰ. "ਬੋਲਿ ਸਾਧੂ ਹਰਿ ਜੈਜਏ." (ਆਸਾ ਛੰਤ ਮਃ ੫)


ਵਿ- ਜਯਰੂਪ ਜਗਤਈਸ਼. ਵਿਜਯਰੂਪ ਵਾਹਗੁਰੂ. "ਜੈ ਜਗਦੀਸ ਕੀ ਗਤਿ ਨਹੀ ਜਾਨੀ." (ਸੂਹੀ ਮਃ ੫) ੨. ਵਾਹਗੁਰੂ ਜੀ ਕੀ ਫ਼ਤਹ਼.


ਸੰਗ੍ਯਾ- ਜਯਜਯਵੰਤੀ ਅਥਵਾ ਜਯਜਯੰਤਿ. ਕਮਾਚ ਠਾਟ ਦੀ ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜੋ ਧੂਲਸ਼੍ਰੀ ਬਿਲਾਵਲ ਅਤੇ ਸੋਰਠਿ ਦੇ ਮੇਲ ਤੋਂ ਬਣਦੀ ਹੈ. ਇਸ ਦੇ ਗਾਉਣ ਦਾ ਵੇਲਾ ਪ੍ਰਾਤਹਕਾਲ ਹੈ.¹ ਇਸ ਵਿੱਚ ਦੋਵੇਂ ਗਾਂਧਾਰ ਅਤੇ ਦੋਵੇਂ ਨਿਸਾਦ ਲਗਦੇ ਹਨ. ਆਰੋਹੀ ਵਿੱਚ ਸ਼ੁੱਧ ਨਿਸਾਦ ਅਤੇ ਸ਼ੁੱਧ ਗਾਂਧਾਰ ਹੈ. ਅਵਰੋਹੀ ਵਿੱਚ ਦੋਵੇਂ ਕੋਮਲ ਹਨ. ਪੰਚਮ ਅਤੇ ਰਿਸਭ ਦੀ ਇਸ ਵਿੱਚ ਸੰਗਤਿ ਹੈ. ਰਿਸਭ ਵਾਦੀ ਅਤੇ ਪੰਚਮ ਸੰਵਾਦੀ ਹੈ.#ਆਰੋਹੀ- ਸ ਰ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗਾ ਰ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਵਿੱਚ ਜੈਜਾਵੰਤੀ ਦਾ ਨੰਬਰ ਇਕਤੀਹਵਾਂ ਹੈ. ਇਸ ਵਿੱਚ ਕੇਵਲ ਸ਼੍ਰੀਗੁਰੂ ਤੇਗਬਹਾਦੁਰ ਸਾਹਿਬ ਦੀ ਬਾਣੀ ਹੈ. ਇਹ ਰਾਗਿਣੀ ਨੌਵੇਂ ਸਤਿਗੁਰੂ ਦੀ ਹੋਰ ਬਾਣੀ ਸਮੇਤ ਦਸ਼ਮੇਸ਼ ਨੇ ਗੁਰੂ ਗ੍ਰੰਥਸਾਹਿਬ ਜੀ ਵਿੱਚ ਲਿਖਾਈ ਹੈ. ਦੇਖੋ, ਗ੍ਰੰਥਸਾਹਿਬ.