Meanings of Punjabi words starting from ਤ

ਵਿ- ਤੇਜ਼ ਚਾਲ ਵਾਲੀ. ਚਾਲਾਕ. "ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ." (ਵਡ ਮਃ ੪. ਘੋੜੀਆਂ) ਦੇਹਰੂਪ ਚਾਲਾਕ ਘੋੜੀ। ੩. ਤਾਜ਼ੀ ਦਾ ਸ੍ਤੀਲਿੰਗ. ਤਾਜਨ.


ਦੇਖੋ, ਤੇਜਸ੍ਵੀ.


ਦੇਖੋ, ਤੇਜਣਿ। ੨. ਸੰ. ਸੰਗ੍ਯਾ- ਤੇਜ ਉਤਪੰਨ ਕਰਨ ਦੀ ਕ੍ਰਿਯਾ। ੩. ਬਾਂਸ। ੪. ਮੁੰਜ। ੫. ਰਾਈ.


ਵਿ- ਤੇਜ ਵਾਲੀ। ੨. ਤੇਜ਼ੀ ਵਾਲੀ. ਚਾਲਾਕ. "ਦੇਹ ਤੇਜਨੜੀ ਹਰਿ ਨਵਰੰਗੀਆ." (ਵਡ ਮਃ ੪. ਘੋੜੀਆਂ)


ਸੰ. ਸੰਗ੍ਯਾ- ਦਾਲਚੀਨੀ ਦੀ ਜਾਤਿ ਦਾ ਇੱਕ ਬਿਰਛ, ਜਿਸ ਦੇ ਪੱਤੇ ਸੁਗੰਧ ਵਾਲੇ ਹੁੰਦੇ ਹਨ ਅਰ ਮਸਾਲੇ ਵਿੱਚ ਵਰਤੀਦੇ ਹਨ. ਤੇਜਪਤ੍ਰ ਦੀ ਲਕੜੀ ਮੇਜ਼ ਕੁਰਸੀ ਆਦਿ ਸਾਮਾਨ ਬਣਾਉਣ ਲਈ ਵਰਤੀਦੀ ਹੈ. ਇਸ ਦਾ ਤੇਲ ਸੁਗੰਧ ਵਾਲਾ ਹੁੰਦਾ ਹੈ. ਵੈਦ੍ਯਕ ਵਿੱਚ ਤੇਜਪਤ੍ਰ ਕਫ ਬਾਈ ਅਤੇ ਅਰੁਚਿ ਨਾਸ਼ਕ ਮੰਨਿਆ ਹੈ. ਇਸ ਦੀ ਤਾਸੀਰ ਗਰਮ ਤਰ ਹੈ. L. Laurus Cassia.