Meanings of Punjabi words starting from ਨ

ਸੰਗ੍ਯਾ- ਨਰਕ. ਦੇਖੋ, ਨਿਰਯ. "ਨਰ ਘੋਰ ਨਿਰੈ ਮਰ ਸੋ ਪਰਹੀਂ." (ਨਾਪ੍ਰ)


ਵਿ- ਨਿਰੁਜ, ਨੀਰੋਗ, ਅਰੋਗ. "ਸਭ ਰੋਗ ਮਿਟਾਏ ਨਵਾ ਨਿਰੋਆ." (ਸੂਹੀ ਮਃ ੫)


ਦੇਖੋ, ਚਿਤ੍ਰ ਅਲੰਕਾਰ ਦਾ ਅੰਗ (ਅ)


ਵਿ- ਅਰੋਜ. ਨੀਰੋਗ. ਨਰੋਆ.


ਸੰ. ਸੰਗ੍ਯਾ- ਰੁਕਾਵਟ. ੨. ਬੰਧਨ। ੩. ਚਿੱਤ ਦੀ ਵ੍ਰਿੱਤਿ ਦਾ ਠਹਿਰਾਉ. "ਗੁਰਮਖਿ ਸਦਾ ਨਿਰੋਧ." (ਸ੍ਰੀ ਮਃ ੧)