Meanings of Punjabi words starting from ਮ

ਸੰ. ਮਾਰ੍‍ਜਨ. ਕੂਚਣਾ. ਮਲਕੇ ਸਾਫ ਕਰਨਾ. "ਕਾਂਇਆ ਮਾਂਜਸਿ ਕਉਨ ਗੁਨਾ?" (ਸੋਰ ਕਬੀਰ) "ਮਾਂਜਨ ਕਰ ਭਾਂਜਨ ਧੋਵੀਜੈ." (ਰਹਿਤ)


ਦੇਖੋ, ਮਾਜਾਰ। ੨. ਮੇਰਾ ਜਾਰ. "ਮਾਂਜਾਰ ਇਹ ਠਾਂ ਇਕ ਆਯੋ." (ਚਰਿਤ੍ਰ ੧੧੫) ਇਸ ਥਾਂ ਮਾਂਜਾਰ ਸ਼ਬਦ ਦੋ ਅਰਥ ਰਖਦਾ ਹੈ, ਬਿੱਲਾ ਅਤੇ ਮੇਰਾ ਜਾਰ.


ਮਾਂਜਕੇ. ਕੂਚਕੇ. "ਬਾਸਨੁ ਮਾਂਜਿ ਚਰਾਵਹਿ ਊਪਰਿ." (ਆਸਾ ਕਬੀਰ)


ਦੇਖੋ, ਮਾਝ ੧.


ਵਿ- ਮਧ੍ਯ ਦਾ. ਵਿਚਕਾਰ ਦਾ। ੨. ਮੱਝ (ਭੈਂਸ) ਦਾ. "ਮਾਖਿਓ ਮਾਝਾਦੁਧ." (ਸ. ਫਰੀਦ) ੩. ਸੰਗ੍ਯਾ- ਦੋ ਦਰਿਆਵਾਂ ਦੇ ਮਧ੍ਯ ਦਾ ਦੇਸ਼. ਦੋਆਬ। ੪. ਵਿਪਾਸ਼ (ਬਿਆਸ) ਅਤੇ ਰਾਵੀ ਦੇ ਮਧ੍ਯ ਦਾ ਦੇਸ਼। ੫. ਪਤੰਗ ਦੀ ਡੋਰ ਪੁਰ ਲਾਇਆ ਕੱਚ ਦਾ ਮਸਾਲਾ, ਜਿਸ ਨਾਲ ਪਤੰਗ ਦੀ ਡੋਰ ਕੱਟੀ ਜਾਂਦੀ ਹੈ। ੬. ਪੜਦਾ. ਦੀਵਾਰ, ਜੋ ਕੇ ਕਮਰਿਆਂ ਦੇ ਮਧ੍ਯ ਕੀਤੀ ਜਾਵੇ। ੭. ਅਟੇਰਨ ਦੇ ਵਿਚਕਾਰ ਦਾ ਡੱਕਾ.


ਨੌਕਾ ਮਧ੍ਯ ਰਹਿਣ ਵਾਲਾ, ਮਲਾਹ। ੨. ਸਿੱਧੀ. ਬਹਾਦੁਰ. ਦਿਲੇਰ.