Meanings of Punjabi words starting from ਅ

ਵਿ- ਪਾਨ ਕੀਤਾ. ਪੀਤਾ। ੨. ਪੀਂਦੇ ਹਨ.


ਸੰ. ਵਿ- ਪਹਿਲਾ। ੨. ਪਿਛਲਾ। ੩. ਦੂਸਰਾ. ਦੂਜਾ। ੪. ਭਿੰਨ. ਅਲਗ. ਵੱਖ। ੫. ਅਪਾਰ ਦੀ ਥਾਂ ਭੀ ਅਪਰ ਸ਼ਬਦ ਆਇਆ ਹੈ. "ਸਮਝ ਨ ਪਰੈ ਅਪਰ ਮਾਇਆ." (ਸੋਰ ਰਵਿਦਾਸ)


ਦੇਖੋ, ਅਪਰੰਪਰ. "ਸੋ ਬੈਸਨੋ ਹੈ ਅਪਰਅਪਾਰ." (ਗਉ ਮਃ ੫)


ਸੰਗ੍ਯਾ- ਜੋ ਸਪਰਸ਼ ਨਹੀਂ ਕਰਦਾ. ਧਾਤੁ ਆਦਿ ਨੂੰ ਨਾ ਛਹੁਣ ਦਾ ਜਿਸ ਨੇ ਵ੍ਰਤ ਧਾਰਿਆ ਹੈ. "ਸੋਮਪਾਕ ਅਪਰਸ ਉਦਿਆਨੀ." (ਬਾਵਨ) ੨. ਜੋ ਆਪਣੇ ਮਨ ਨੂੰ ਵਿਕਾਰਾਂ ਦੇ ਸੰਗ ਤੋਂ ਅਲਗ ਰਖਦਾ ਹੈ. ਜੋ ਕੁਕਰਮਾਂ ਨੂੰ ਛੁਁਹਦਾ ਨਹੀਂ. "ਨਾਨਕ ਕੋਟਿ ਮਧੇ ਕੋ ਐਸਾ ਅਪਰਸ." (ਸੁਖਮਨੀ) ੩. ਸੰ. अस्पृश्य- ਅਸ੍‌ਪ੍ਰਿਸ਼੍ਯ. ਨਾ ਛੁਹਣ ਯੋਗ੍ਯ.


ਸੰਗ੍ਯਾ- ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਹੈ ਕਿ ਜੋ ਅਪ੍ਰਸ੍ਤੁਤ (ਪ੍ਰਕਰਣ ਤੋਂ ਬਾਹਰ) ਹੈ, ਉਸ ਦੀ ਵਡਿਆਈ ਕਿਸੇ ਪ੍ਰਸੰਗ ਵਿੱਚ ਕਰਨੀ.#ਉਦਾਹਰਣ-#"ਖਾਲ ਸ਼ੇਰ ਕੀ ਓਢ ਕਰ ਗਧਾ ਨ ਕਰਿ ਸਿਰ ਭੰਜ."#ਕਿਸੇ ਕਾਇਰ ਨੂੰ ਯੋਧੇ ਦਾ ਲਿਬਾਸ ਪਹਿਨੇ ਦੇਖਕੇ ਅਪ੍ਰਸ੍ਤੁਤ ਸ਼ੇਰ ਦੀ ਵਡਿਆਈ ਕੀਤੀ.#"ਰਾਜਹੰਸ ਬਿਨ ਕੋ ਕਰੈ ਛੀਰ ਨੀਰ ਕੋ ਦੋਇ." (ਵ੍ਰਿੰਦ) ਕਿਸੇ ਅਗ੍ਯਾਨੀ ਅਦਾਲਤੀ ਨੂੰ ਵੇਖਕੇ ਰਾਜਹੰਸ ਦੀ ਵਡਿਆਈ ਕੀਤੀ.


ਸੰਗ੍ਯਾ- ਪੁਨਰਵਿਵਾਹ. "ਜਿਸ ਇਸਤ੍ਰੀ ਕਾ ਭਰਤਾ ਕਾਲਬਸ ਹੋਇਆ ਹੋਇ, ਚਾਹੀਏ ਉਸ ਕੇ ਪਿੱਛੇ ਜਤ ਸਤ ਸੀਲ ਪਾਲੇ, ਕਿਤੇ ਵੱਲ ਚਿੱਤ ਡੁਲਾਵੇ ਨਾਹੀਂ, ਜੌ ਜਾਨੇ ਕਿਸੀ ਉਪਾਉ ਰਹਿਤ ਕਰ ਰਹਿ ਨਾਹੀ ਸਕਤੀ, ਤਬ ਜਾਰੀ ਚੋਰੀ ਨਾ ਕਰੇ, ਆਪਣੀ ਲਾਇਕ ਦੇਖਕੈ ਅਪਰ ਸੰਜੋਗ ਕਰੇ." (ਪ੍ਰੇਮ ਸੁਮਾਰਗ)