Meanings of Punjabi words starting from ਕ

ਫ਼ਾ. [کارزار] ਸੰਗ੍ਯਾ- ਜੰਗ. ਯੁੱਧ.


ਦੇਖੋ, ਕਾਰਜੁ. "ਕਾਰਜੁ ਤੇਰਾ ਹੋਵੈ ਪੂਰਾ." (ਰਾਮ ਮਃ ੫)


ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ.


ਸੰ. ਸੰਗ੍ਯਾ- ਆਨੰਦਮਯਕੋਸ਼. ਸੁਖੁਪਤਿ ਅਵਸਥਾ ਦਾ ਉਹ ਕਲਪਿਤ ਸ਼ਰੀਰ, ਜਿਸ ਵਿੱਚ ਇੰਦ੍ਰੀਆਂ ਦੇ ਵਿਸਿਆਂ ਦਾ ਅਭਾਵ ਹੋ ਜਾਂਦਾ ਹੈ, ਕੇਵਲ ਅਹੰਕਾਰ ਦਾ ਸੰਸਕਾਰ ਬਾਕੀ ਰਹਿ ਜਾਂਦਾ ਹੈ, ਜਿਸ ਤੋਂ ਜੀਵਾਤਮਾ ਸੁਖ ਦਾ ਅਨੁਭਵ ਕਰਦਾ ਹੈ. ਵੇਦਾਂਤਮਤ ਵਾਲੇ ਅਵਿਦ੍ਯਾ ਨੂੰ ਹੀ ਕਾਰਣਸ਼ਰੀਰ ਮੰਨਦੇ ਹਨ.