Meanings of Punjabi words starting from ਗ

ਦੇਖੋ, ਗੌਤਮ ੨.


ਇੱਕ ਪ੍ਰਕਾਰ ਦਾ ਪੱਥਰ, ਜਿਸ ਨੂੰ ਹਿੰਦੂ ਪੂਜਦੇ ਹਨ. ਲੋਕਾਂ ਦਾ ਖ਼ਿਆਲ ਹੈ ਕਿ ਇਹ ਪਾਣੀ ਵਿੱਚ ਨਹੀਂ ਡੁਬਦਾ. ਕਈ ਆਖਦੇ ਹਨ ਕਿ ਰਾਮਚੰਦ੍ਰ ਜੀ ਨੇ ਲੰਕਾ ਜਾਣ ਲਈ ਗੋਤਮੀ ਸਿਲਾ ਦਾ ਹੀ ਪੁਲ ਬੱਧਾ ਸੀ.


ਦੇਖੋ, ਗ਼ੋਤਮ ੪.


ਅ਼. [گوطہ] ਗ਼ੋਤ਼ਹ. ਸੰਗ੍ਯਾ- ਟੁੱਬੀ. ਡੁਬਕੀ.


ਦੇਖੋ, ਗੋਤ੍ਰਾਚਾਰ। ੨. ਚਾਰ ਜਾਤੀਆਂ. ਚਾਰ ਕ਼ਿਸਮਾਂ. ਭਾਵ- ਅਨੇਕ ਭੇਦ. "ਪਾਰਸ ਪਰਸ ਹੋਤ ਕਨਿਕ ਅਨੇਕ ਧਾਤੁ, ਕਨਿਕ ਸੇ ਅਨਿਕ ਨ ਹੋਤ ਗੋਤਾਚਾਰ ਜੀਉ." (ਭਾਗੁ ਕ) ਫੇਰ ਸੋਨੇ ਤੋਂ ਕਈ ਕਿਸਮ ਦੀਆਂ ਧਾਤਾਂ ਹੁੰਦੀਆਂ. ਭਾਵ ਸਿੱਖਮਤ ਵਿੱਚ ਆਕੇ ਅਨੇਕ ਵਰਣ ਸਿੱਖ ਹੋ ਜਾਂਦੇ ਹਨ, ਸਿੱਖ ਤੋਂ ਅਨੇਕ ਜਾਤਾਂ ਦੇ ਭੇਦ ਨਹੀਂ ਹੁੰਦੇ।


ਵਿ- ਗੋਤ ਦਾ. ਗੋਤ੍ਰੀਯ.