Meanings of Punjabi words starting from ਜ

ਦੇਖੋ, ਜੈਕਾਰ. "ਜੈਜੈਕਾਰ ਭਇਆ ਜਗ ਅੰਤਰਿ." (ਸੂਹੀ ਛੰਤ ਮਃ ੫)


ਸਰਵ- ਜਿਨ੍ਹਾਂ ਦੇ. "ਜੈਣ ਕੁਲ ਛੈਣ ਧਰਮੰ." (ਗ੍ਯਾਨ) ੨. ਦੇਖੋ, ਜੈਨ.


ਸੰ. ਜਯਤਿ. ਸੰਗ੍ਯਾ- ਵਿਜਯ. ਜੀਤ. ਫ਼ਤੇ। ੨. ਗੁਰੂ ਅਰਜਨ ਸਾਹਿਬ ਦਾ ਸਿੱਖ, ਜੋ ਸਿੰਗਾਰੂ ਦਾ ਭਾਈ ਸੀ. ਇਸ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਵਿੱਚ ਭਰਤੀ ਹੋਕੇ ਵਡੀ ਵੀਰਤਾ ਦਿਖਾਈ। ੩. ਜੈਤ ਸੇਠ ਗੁਰੂ ਹਰਿਗੋਬਿੰਦ ਸਾਹਿਬ ਦਾ ਸੇਵਕ. ਜਗਤ ਸੇਠ ਇਸ ਤੋਂ ਭਿੰਨ ਹੈ। ੪. ਦੇਖੋ, ਨਾਰਾਯਣਾ। ੫. ਦੇਖੋ, ਪਟਨਾ.


ਜਯਤਿਸ਼੍ਰੀ. ਇਹ ਪੂਰਬੀ ਠਾਟ ਦੀ ਔੜਵ ਸੰਪੂਰਣ ਰਾਗਿਣੀ ਹੈ. ਆਰੋਹੀ ਵਿੱਚ ਰਿਸਭ ਅਤੇ ਧੈਵਤ ਵਰਜਿਤ ਹਨ. ਅਵਰੋਹੀ ਵਿੱਚ ਸਾਰੇ ਸੁਰ ਹਨ. ਵਾਦੀ ਸੁਰ ਗਾਂਧਾਰ ਹੈ, ਮੱਧਮ ਤੀਵ੍ਰ ਹੈ, ਧੈਵਤ ਅਤੇ ਰਿਸਭ ਕੋਮਲ ਹਨ, ਬਾਕੀ ਸੁਰ ਸ਼ੁੱਧ ਲਗਦੇ ਹਨ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ.#ਆਰੌਹੀ- ਸ ਘ ਮੀ ਪ ਨ ਸ.#ਅਵਰੋਹੀ- ਸ ਨ ਧਾ ਪ ਮੀ ਘ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਜੈਤਸਿਰੀ ਦਾ ਗਿਆਰਵਾਂ ਨੰਬਰ ਹੈ.


ਜਯਤਿ- ਧ੍ਵਨਿ. ਜੈਕਾਰ. ਜਯਜਯ ਧੁਨਿ.


ਜਯਤਿ- ਪਤ੍ਰ. ਦੇਖੋ, ਜਯਪਤ੍ਰ. "ਸੁ ਜੈਤਪਤ੍ਰ ਪਾਇਯੰ." (ਚੰਡੀ ੨) ੨. ਜਾਯਿਤ੍ਰੀ ਪਤਾਕਾ. ਫ਼ਤੇ ਦਾ ਨਿਸ਼ਾਨ। ੩. ਜਯਿਤ੍ਰੀਪਤ੍ਰ. ਕਲਗੀ. "ਸਿਰੰ ਜੈਤਪਤ੍ਰੰ ਸਿਰੰ ਛਤ੍ਰ ਛਾਜੈ." (ਰਾਮਾਵ)