nan
ਸੰ. ਸੰਗ੍ਯਾ- ਰੋਕਣ ਦਾ ਭਾਵ. ਠਹਿਰਾਉਣ ਦੀ ਕ੍ਰਿਯਾ.
nan
nan
ਵਿ- ਨਿਰੋਧ (ਰੋਕਣ) ਵਾਲਾ।#੨. ਚਿੱਤ ਨੂੰ ਚੰਚਲਤਾ ਤੋਂ ਰੋਕਣ ਵਾਲਾ।#੩. निरूद्घार- ਨਿਰੁੱਧਾਰ. ਬੇਬਦਲ. ਜਿਸ ਦਾ ਅਸਰ ਹਟਾਇਆ ਨਹੀਂ ਜਾ ਸਕਦਾ. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਮੰਤ੍ਰ ਦੇ ਅਸਰ ਨੂੰ ਦੂਰ ਕਰਨ ਵਾਲਾ ਦੂਜਾ ਮੰਤ੍ਰ ਹੁੰਦਾ ਹੈ, ਜਿਵੇਂ- ਗ੍ਰਹਾਂ ਦੇ ਅਸਰ ਨੂੰ ਦੂਰ ਕਰਨ ਵਾਲੇ ਵੱਖ- ਵੱਖ ਮੰਤ੍ਰ ਹਨ, ਅਤੇ ਰੋਗ ਪੈਦਾ ਕਰਨ ਵਾਲੇ ਮੰਤ੍ਰਾਂ ਨੂੰ ਰੱਦ ਕਰਨ ਲਈ ਅਰੋਗਕਰਤਾ ਮੰਤ੍ਰ ਹਨ. ਜੋ ਮੰਤ੍ਰ ਕਿਸੇ ਮੰਤ੍ਰ ਦੇ ਅਸਰ ਨਾ ਬੇਅਸਰ ਨਹੀਂ ਹੁੰਦਾ, ਉਹ ਨਿਰੁੱਧਾਰ ਹੈ. "ਗੁਰਦੇਵਮੰਤ੍ਰ ਨਿਰੋਧਰਾ." (ਬਾਵਨ) "ਨਿਰਮਲ ਰੀਤਿ ਨਿਰੋਧਰ ਮੰਤ." (ਗਉ ਥਿਤੀ ਮਃ ੫) "ਏਕ ਸਬਦ ਰਾਮਨਾਮ ਨਿਰੋਧਰੁ." (ਓਅੰਕਾਰ)
ਵਿ- ਨਿਰਾਲਾ. ਰਲਾਵਟ ਬਿਨਾ. ਖ਼ਾਲਿਸ.
ਵਿ- ਨਿਰੁਜ. ਨੀਰੋਗ. ਅਰੋਗ. "ਰਹੈ ਨਿਰੋਵਾ ਸੁਖ ਸੋਂ ਬਯ¹ ਬਹੁ." (ਗੁਪ੍ਰਸੂ)
ਵਿ- ਰੋਕਣ ਵਾਲਾ. ਠਹਿਰਾਉਣ ਵਾਲਾ।#੨. ਮਨ ਨੂੰ ਏਰਾਗ੍ਰ ਕਰਨ ਵਾਲਾ.
ਦੇਖੋ. ਨਰਹਰਿ.
ਦੇਖੋ, ਨਿਰਾਹਾਰ. "ਨਹ ਗਿਰਹ ਨਿਰੰਹਾਰੰ." (ਰਾਮ ਪੜਤਾਲ ਮਃ ੫)
ਦੇਖੋ, ਨਿਰਾਕਾਰ. "ਨਿਰੰਕਾਰ ਆਕਾਰ ਆਪਿ." (ਸੁਖਮਨੀ) ੨. ਸੰਗ੍ਯਾ- ਪਾਰਬ੍ਰਹਮ, ਜਿਸ ਦਾ ਕੋਈ ਆਕਾਰ ਨਹੀਂ. "ਨਿਰੰਕਾਰ ਕੈ ਦੇਸਿ ਜਾਹਿ." (ਸੋਰ ਮਃ ੧)
ਸਤਸੰਗ। ੨. ਗੁਰਮੁਖ ਦਾ ਅੰਤਹਕਰਣ। ੩. ਸਾਰਾ ਬ੍ਰਹਮਾਂਡ। ੪. ਤੁਰੀਆ ਪਦ. ਦੇਖੋ, ਨਿਰੰਕਾਰ ੨.