Meanings of Punjabi words starting from ਬ

ਕ੍ਰਿ- ਖ਼ਰੀਦਣਾ. ਵਪਾਰ ਕਰਨਾ.


ਸੰ. ਵ੍ਯਾਧ. ਸੰਗ੍ਯਾ- ਸ਼ਿਕਾਰੀ. ਅਹੇੜੀ। ੨. ਦੇਖੋ, ਵ੍ਯਾਧ; ਦੇਖੋ, ਵ੍ਯਾਧ.


ਦੇਖੋ ਬਿਆਧ. "ਬਿਆਧਿ ਅਜਾਮਲੁ ਤਾਰੀਅਲੇ." (ਗਉ ਨਾਮਦੇਵ) ੨. ਸੰ. ਵ੍ਯਾਧਿ. ਰੋਗ. ਬੀਮਾਰੀ। ੩. ਸੰਤਾਪ. ਦੁੱਖ, "ਸਗਲ ਬਿਆਧਿ ਮਨ ਤੇ ਖੈ ਨਸੈ." (ਸੁਖਮਨੀ) ੪. ਕਲੰਕ, ਦੋਸ. "ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਬਿਆਧਿ ਲਗਾਈ." (ਆਸਾ ਕਬੀਰ)


ਦੇਖੋ, ਬਿਆਧਿ ੨. ਅਤੇ ੩.; ਰੋਗ. ਦੇਖੋ, ਵ੍ਯਾਧਿ. "ਬ੍ਯਾਧਿ ਉਪਾੜਨ ਸੰਤੰ." (ਗਾਥਾ)


ਦੇਖੋ, ਬਯਾਨ.