Meanings of Punjabi words starting from ਮ

ਸੰ. मणड. ਸੰਗ੍ਯਾ- ਚਾਉਲਾਂ ਦੀ ਪਿੱਛ। ੨. ਸ਼ੋਰਵਾ. ਯਖਨੀ। ੩. ਯਖਨੀ। ੩. ਚਿੱਕੜ. ਗਾਰਾ। ੪. ਬੁਛਾੜ. "ਗਾਰਨ ਕੀ ਤਹਿਂ ਮਾਂਡ ਪਰੀ." (ਕ੍ਰਿਸਨਾਵ)


ਮਰਾ. ਸਿੰਗਾਰਨਾ. ਮੰਡਨ ਕਰਨਾ। ੨. ਵਪਾਰ ਆਰੰਭਣਾ। ੩. ਲੇਖਾ ਲਿਖਣ.


ਸੰ. ਮੰਡਨ (मणडन) ਸੰਗ੍ਯਾ- ਭੂਸ਼ਣ. ਗਹਿਣਾ। ੨. ਸਜਾਉਣਾ. ਸਿੰਗਾਰਨਾ. "ਸਾਚੁ ਧੜੀ ਧਨ ਮਾਡੀਐ." (ਸ੍ਰੀ ਅਃ ਮਃ ੧) ੩. ਪੱਕਾ ਇਰਾਦਾ ਕਰਨਾ. "ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ." (ਬਸੰ ਨਾਮਦੇਵ) ੪. ਮਰ੍‍ਦਨ ਕਰਨਾ. ਮੁੱਠੀ ਚਾਪੀ ਕਰਨੀ। ੫. ਆਟਾ ਗੁੰਨ੍ਹਣਾ.


ਸੰ. ਮਾਂਡਵ੍ਯ. ਇੱਕ ਰਿਖੀ, ਜੋ ਮੰਡੁ ਦੀ ਸੰਤਾਨ ਸੀ. ਪੁਰਾਣਕਥਾ ਹੈ ਕਿ ਪਤਿਵ੍ਰਤਾ "ਨਰਮਦਾ" ਦੇ ਪਤਿ "ਕੌਸ਼ਿਕ" ਨੂੰ ਮਾਂਡਵ੍ਯ ਨੇ ਦਿਨ ਚੜ੍ਹਨਸਾਰ ਮਰਨ ਦਾ ਸਾਪ ਦਿੱਤਾ ਸੀ. ਪਤਿਵ੍ਰਤਾ ਨੇ ਆਪਣੀ ਸ਼ਕਤਿ ਨਾਲ ਸੂਰਜ ਹੀ ਨਾ ਚੜ੍ਹਨ ਦਿੱਤਾ, ਇਸ ਪੁਰ ਸਾਰਾ ਸੰਸਾਰ ਵ੍ਯਾਕੁਲ ਹੋਗਿਆ. ਦੇਵਤਿਆਂ ਦੀ ਪ੍ਰਾਰਥਨਾ ਅਨੁਸਾਰ ਅਨੁਸੂਯਾ ਨੇ ਨਰਮਦਾ ਨੂੰ ਪ੍ਰੇਰਕੇ ਸੂਰਜ ਚੜ੍ਹਨ ਦਾ ਵਾਕ ਲਿਆ ਅਰ ਦੇਵਤਿਆਂ ਨੇ ਉਸ ਦੇ ਪਤਿ ਨੂੰ ਅਮਰ ਹੋਣ ਦਾ ਵਰ ਦਿੱਤਾ. ਇਸੇ ਰਿਖਿ ਦੀ ਅਣਿ ਮਾਂਡਵ੍ਯ ਸੰਗ੍ਯਾ ਭੀ ਹੈ, ਕਿਉਂਕਿ ਸੂਲੀ ਦੀ ਅਣਿ ਇਸ ਦੇ ਸ਼ਰੀਰ ਵਿੱਚ ਟੁੱਟਕੇ ਰਹਿ ਗਈ ਸੀ. ਦੇਖੋ, ਕੌਸ਼ਿਕ ੯. ਦਾ ਫੁਟਨੋਟ ਅਤੇ ਵਿਦੁਰ.


ਦੇਖੋ. ਭਰਤ ੭.