Meanings of Punjabi words starting from ਸ

ਵਿ- ਸਲਵਣ. ਲੂਣ ਨਾਲ ਮਿਲਿਆ ਹੋਇਆ. ਨਮਕੀਨ। ਸੰਗ੍ਯਾ- ਨਮਕੀਨ ਪਦਾਰਥ ਦਾਲ ਤਰਕਾਰੀ ਆਦਿ.


ਜਿਲਾ ਹੁਸ਼ਿਆਰਪੁਰ ਤਸੀਲ ਊਨਾ ਦਾ ਇੱਕ ਪਿੰਡ, ਜੋ ਆਨੰਦਪੁਰ ਤੋਂ ੨੭ ਕੋਹ ਉੱਤਰ ਹੈ. ਇਸ ਥਾਂ ਨਦੌਣ ਦੇ ਜੰਗ ਵਿੱਚ ਪਹਾੜੀ ਰਾਜਿਆਂ ਨੂੰ ਸਹਾਇਤਾ ਦੇਣ ਲਈ ਜਾਂਦੇ ਹੋਏ ਦਸ਼ਮੇਸ਼ ਕੁਝ ਸਮਾਂ ਵਿਰਾਜੇ ਸਨ. ਗੁਰੁਦ੍ਵਾਰਾ ਪਹਾੜੀ ਉੱਪਰ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਬਣਿਆ ਹੋਇਆ ਹੈ. ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ ੨੫ ਮੀਲ ਉੱਤਰ ਵੱਲ ਹੈ.


ਸੰ. श्लेष- ਸ਼੍‌ਲੇਸ. (ਸੰ. श्लिष् ਧਾ- ਮਿਲਉਣਾ. ਜੋੜਨਾ. ਗਲੇ ਲਾਉਣਾ) ਸੰਗ੍ਯਾ- ਮਿਲਾਪ. ਮੇਲ। ੨. ਇੱਕ ਅਲੰਕਾਰ. ਇੱਕ ਸ਼ਬਦ ਤੋਂ ਅਨੇਕ ਅਰਥ ਪ੍ਰਗਟ ਹੋਣ, ਇਹ "ਸਲੇਸ" ਅਲੰਕਾਰ ਦਾ ਰੂਪ ਹੈ.#ਉਦਾਹਰਣ-#ਮੋਹਨ, ਤੇਰੇ ਊਚੇ ਮੰਦਿਰ ਮਹਲ ਅਪਾਰਾ.#(ਗਉ ਛੰਤ ਮਃ ੫)#ਇਸ ਵਿੱਚ ਮੋਹਨ ਪਦ ਕਰਤਾਰ ਅਤੇ ਬਾਬਾ ਮੋਹਨ ਜੀ ਦਾ ਅਰਥ ਰਖਦਾ ਹੈ.#ਆਧ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ,#ਪਾਰਬ੍ਰਹਮ ਪੂਰਨ ਧਨੀ ਨਹਿ ਬੂਝੈ ਪਰਤਾਪ. (ਗਉ ਥਿਤੀ ਮਃ ੫)#ਬੂਝੈ ਦਾ ਅਰਥ ਬੁਝਣਾ ਅਰ ਸਮਝਣਾ ਹੈ. ਪਰਤਾਪ ਦਾ ਅਰਥ ਪ੍ਰਤਾਪ ਅਤੇ ਸੰਤਾਪ (ਪਰਿਤਾਪ) ਹੈ.#ਗੁਰਦਰਸਨ ਉਧਰੈ ਸੰਸਾਰਾ. (ਆਸਾ ਮਃ ੩)#ਇਸ ਥਾਂ ਗੁਰਦਰਸ਼ਨ ਦਾ ਅਰਥ ਸਤਿਗੁਰੂ ਦਾ ਦੀਦਾਰ ਅਤੇ ਗੁਰੁਸ਼ਾਸਤ੍ਰ ਹੈ.#ਬਾਬੀਹਾ ਬੇਨਤੀ ਕਰੇ, ਕਰਿ ਕਿਰਪਾ ਦੇਹੁ ਜੀਅਦਾਨ.#(ਵਾਰ ਮਲਾ ਮਃ ੩)#ਇਸ ਥਾਂ ਜੀਅਦਾਨ ਦਾ ਅਰਥ ਪ੍ਰਾਣਦਾਨ ਅਤੇ ਜਲਦਾਨ ਹੈ.


ਸਲੇਸ ਸਹਿਤ. श्लिष्ट ਮਿਲਿਆ ਹੋਇਆ। ੨. ਮਿਲਾਇਆ. ਸੰਯੋਗ ਕੀਤਾ। ੩. ਸ਼ਲੇਸ ਅਰਥ ਵਾਲਾ. ਦੇਖੋ, ਸਲੇਸ ੨.