Meanings of Punjabi words starting from ਚ

ਦੇਖੋ, ਚੌਦਹ ਦਾ ਗ਼ਦਰ.


ਚਤੁਸ੍ਪਦੀ. ਚੌਪਾਈ. ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ੧੫. ਮਾਤ੍ਰਾ, ਪਹਿਲਾ ਵਿਸ਼੍ਰਾਮ ਅੱਠ ਪੁਰ, ਦੂਜਾ ਸੱਤ ਪੁਰ, ਅੰਤ ਗੁਰੁ ਲਘੁ. ਇਸ ਦਾ ਨਾਮ "ਜਯਕਰੀ" ਭੀ ਹੈ.#ਉਦਾਹਰਣ-#ਸੁਣਿਐ ਈਸਰੁ ਬਰਮਾ ਇੰਦੁ,#ਸੁਣਿਐ ਮੁਖਿ ਸਾਲਾਹਣ ਮੰਦੁ,#ਸੁਣਿਐ ਜੋਗ ਜੁਗਤਿ ਤਨ ਭੇਦ,#ਸੁਣਿਐ ਸਾਸਤ ਸਿੰਮ੍ਰਿਤਿ ਵੇਦ.#(ਜਪੁ)#(ਅ) ਜੇ ਪੰਦ੍ਰਾਂ ਮਾਤ੍ਰਾ ਦੀ ਚੌਪਈ ਦੇ ਅੰਤ ਜਗਣ ਹੋਵੇ, ਤਦ "ਗੁਪਾਲ" ਅਤੇ "ਭੁਜੰਗਿਨੀ" ਸੰਗ੍ਯਾ ਹੈ.#ਉਦਾਹਰਣ-#ਸੁਣਿਐ ਸਤੁ ਸੰਤੋਖੁ ਗਿਆਨੁ,#ਸੁਣਿਐ ਅਠਸਠਿ ਕਾ ਇਸਨਾਨੁ,#ਸੁਣਿਐ ਪੜਿ ਪੜਿ ਪਾਵਹਿ ਮਾਨੁ,#ਸੁਣਿਐ ਲਾਗੈ ਸਹਜਿ ਧਿਆਨੁ. (ਜਪੁ)#(ੲ) ਪ੍ਰਤਿ ਚਰਣ ੧੬. ਮਾਤ੍ਰਾ, ਅੰਤ ਗੁਰੁ, ਇਸ ਚੌਪਈ ਦਾ ਨਾਮ "ਰੂਪਚੌਪਈ" ਭੀ ਹੈ. ਇਸ ਦੇ ਅੰਤ ਜਗਣ ਅਤੇ ਤਗਣ ਦਾ ਨਿਸੇਧ ਹੈ.#ਉਦਾਹਰਣ-#ਜਾਤਿ ਪਾਤਿ ਜਿਹ ਚਿਹਨ ਨ ਬਰਨਾ,#ਅਬਿਗਤ ਦੇਵ ਅਛੈ ਅਨਭਰਮਾ,#ਸਬ ਕੋ ਕਾਲ ਸਭਿਨ ਕੋ ਕਰਤਾ,#ਰੋਗ ਸੋਗ ਦੋਖਨ ਕੋ ਹਰਤਾ.#(ਅਕਾਲ)#(ਸ) ਜੇ ੧੬. ਮਾਤ੍ਰਾ ਦੀ ਚੌਪਈ ਦੇ ਅੰਤ ਦੋ ਗੁਰੁ ਹੋਣ, ਤਦ "ਸ਼ੰਖਿਨੀ" ਸੰਗ੍ਯਾ ਹੈ. ਕਿਤਨਿਆਂ ਦੇ ਮਤ ਵਿੱਚ ਸ਼ੰਖਿਨੀ ਚੌਪਈ ਦੇ ਅੰਤ ਯਗਣ ਹੋਣਾ ਜਰੂਰੀ ਹੈ. ਇਹ ਦੋਵੇਂ ਲੱਛਣ ਅੱਗੇ ਲਿਖੇ ਉਦਾਹਰਣਾਂ ਵਿੱਚ ਘਟਦੇ ਹਨ, ਯਥਾ-#ਨੈਨਹੁ ਦੇਖੁ ਸਾਧਦਰਸੇਰੈ,#ਸੋ ਪਾਵੈ ਜਿਸੁ ਲਿਖਤੁ ਲਿਲੇਰੈ,#ਸੇਵਉ ਸਾਧਸੰਤ ਚਰਨੇਰੈ,#ਬਾਛਉ ਧੂਰਿ ਪਵਿਤ੍ਰ ਕਰੇਰੈ.#(ਕਾਨ ਮਃ ੫)#ਤਾਤ ਮਾਤ ਜਿਹ ਜਾਤ ਨ ਪਾਤਾ,#ਏਕ ਰੰਗ ਕਾਹੂ ਨਹਿ ਰਾਤਾ,#ਸਰਬ ਜੋਤਿ ਕੇ ਬੀਚ ਸਮਾਨਾ,#ਸਬ ਹੂੰ ਸਰਬਠੌਰ ਪਹਿਚਾਨਾ.#(ਅਕਾਲ)#੨. ਇੱਕ ਖ਼ਾਸ ਬਾਣੀ, ਜਿਸ ਦੀ ਰਚਨਾ ਚੌਪਈ ਛੰਦ ਵਿੱਚ ਹੋਣ ਤੋਂ ਇਹ ਸੰਗ੍ਯਾ ਹੈ. ਦਸਮਗ੍ਰੰਥ ਦੇ ੪੦੫ ਵੇਂ ਚਰਿਤ੍ਰ ਵਿੱਚ ਇਹ ਕਥਾ ਹੈ ਕਿ ਸਤਯੁਗ ਵਿੱਚ ਰਾਜਾ ਸਤ੍ਯਸੰਧ ਅਤੇ ਦੀਰਘਦਾੜ੍ਹ ਦਾਨਵ ਦਾ ਯੁੱਧ ਹੋਇਆ. ਦੋਹਾਂ ਦੇ ਘੋਰ ਸ਼ਸਤ੍ਰਪ੍ਰਹਾਰ ਤੋਂ ਜੋ ਅਗਨਿ ਦੀ ਲਾਟ ਨਿਕਲੀ, ਉਸ ਵਿੱਚੋਂ "ਦੂਲਹਦੇਈ" ਨਾਮ ਦੀ ਇਸਤ੍ਰੀ ਉਪਜੀ. ਦੂਲਹਦੇਈ ਨੂੰ ਮਨਭਾਉਂਦਾ ਪਤੀ ਕੋਈ ਨਾ ਮਿਲੇ. ਇਸ ਪੁਰ ਉਸੇ ਨੇ ਵਡਾ ਕਠਿਨ ਤਪ ਕਰਕੇ ਦੁਰਗਾ (ਦੇਵੀ) ਨੂੰ ਪ੍ਰਸੰਨ ਕੀਤਾ. ਦੇਵੀ ਨੇ ਰੀਝਕੇ ਵਰ ਦਿੱਤਾ ਕਿ ਤੈਨੂੰ ਅਕਾਲ ਵਰੇਗਾ. ਰਾਤ ਨੂੰ ਸੁਪਨੇ ਵਿੱਚ ਅਕਾਲ ਨੇ ਦੂਲਹਦੇਈ ਨੂੰ ਆਖਿਆ ਕਿ ਜੇ ਤੂੰ ਸ੍ਵਾਸਵੀਰਯ ਦਾਨਵ ਨੂੰ ਜੰਗ ਵਿੱਚ ਮਾਰੇਂਗੀ, ਤਦ ਮੇਰੀ ਅਰਧਾਂਗਿਨੀ ਹੋ ਸਕੇਂਗੀ. ਇਸ ਪੁਰ ਦੂਲਹਦੇਈ ਨੇ ਸ੍ਵਾਸਵੀਰਯ ਨਾਲ ਘੋਰ ਜੰਗ ਕੀਤਾ. ਜਦ ਚਿਰ ਤੀਕ ਲੜਦੀ ਬਹੁਤ ਥਕ ਗਈ, ਤਦ ਸਹਾਇਤਾ ਲਈ ਮਹਾਕਾਲ ਦਾ ਧ੍ਯਾਨ ਕੀਤਾ. ਦੂਲਹਦੇਈ ਦੀ ਸਹਾਇਤਾ ਕਰਨ ਲਈ ਮਹਾਕਾਲ ਨੇ ਮੈਦਾਨਜੰਗ ਵਿੱਚ ਆਕੇ ਭਯੰਕਰ ਯੁੱਧ ਕੀਤਾ. ਦੂਲਹਦੇਈ ਅਤੇ ਅਕਾਲ ਨੇ ਸ੍ਵਾਸਵੀਰਯ ਦੀ ਸੈਨਾ ਦਾ ਨਾਸ਼ ਕਰਕੇ- "ਪੁਨ ਰਾਛਸ¹ ਕਾ ਕਾਟਾ ਸੀਸਾ."#ਇਸ ਅਲੰਕਾਰਪੂਰਿਤ ਕਥਾ ਦੇ ਅੰਤ- "ਕਵਿ ਉਵਾਚ ਬੇਨਤੀ ਚੌਪਈ"- ਸਿਰਲੇਖ ਹੇਠ ਇੱਕ ਵਿਨਯ (ਬੇਨਤੀ) ਹੈ, ਜਿਸਦਾ ਆਰੰਭ "ਹਮਰੀ ਕਰੋ ਹਾਥ ਦੈ ਰੱਛਾ." ਤੋਂ ਹੁੰਦਾ ਹੈ.#ਇਸ ਚੌਪਈ ਦਾ ਪਾਠ ਰਹਿਰਾਸ ਵਿੱਚ ਗੁਰਸਿੱਖ ਨਿੱਤ ਕਰਦੇ ਹਨ. ਇਸ ਬਾਣੀ ਦੇ ਅੰਤ ਮਹਾਤਮਰੂਪ ਵਾਕ ਲਿਖਿਆ ਹੈ ਕਿ-#"ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ,#ਹੋ! ਜੋ ਯਾਂਕੀ ਇਕਬਾਰ ਚੌਪਈ ਕੋ ਕਹੈ."


ਸੰਗ੍ਯਾ- ਚੰਪਾਕਲੀ. ਇਸਤ੍ਰੀਆਂ ਦਾ ਇੱਕ ਖ਼ਾਸ ਭੂਖਣ.


ਵਿ- ਚਾਰ ਕੋਣਾ. ਚਾਰ ਪਹਿਲੂ ਵਾਲਾ। ੨. ਸੰਗ੍ਯਾ- ਚਾਰ ਲੜੀ ਦਾ ਹਾਰ। ੩. ਚੁਕੋਣਾ ਮਕਾਨ। ੪. ਚਾਰ ਖਣ ਦਾ ਮਕਾਨ.


ਦੇਖੋ, ਚਉਪੜ.