ਦੇਖੋ, ਦਾਦੂ ਅਤੇ ਨਾਰਾਯਨਾ.
ਜਯਤਿ- ਵਾਰ. ਵਿ- ਜਿੱਤਣਵਾਲਾ. "ਭਗਤਿ ਜੋਗ ਕਉ ਜੈਤਵਾਰ." (ਸਵੈਯੇ ਮਃ ੫. ਕੇ)
ਸ਼੍ਰੀ ਗੁਰੂ ਅਰਜਨਦੇਵ ਦਾ ਪ੍ਰੇਮੀ ਸਿੱਖ। ੨. ਦੇਖੋ, ਜੀਵਨਸਿੰਘ ਦਾ ਫ਼ੁਟਨੋਟ.
ਦੇਖੋ, ਜਗਤ ਸੇਠ.
ਸੰਗ੍ਯਾ- ਜਯਤਿ. ਜਿੱਤ. ਫ਼ਤੇ.
ਦੇਖੋ, ਬਾਣਗੜ੍ਹ.
nan
ਰਾਜ ਨਾਭਾ ਦੀ ਨਜਾਮਤ ਫੂਲ ਦਾ ਇੱਕ ਪਿੰਡ, ਜੋ ਭਟਿੰਡਾ ਫ਼ਿਰੋਜ਼ਪੁਰ ਰੇਲਵੇ ਲੈਨ ਪੁਰ ਹੈ. ਇਸ ਥਾਂ ਕ਼ਿਲੇ ਦੇ ਪਾਸ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਮਹਾਰਾਜਾ ਹੀਰਾ ਸਿੰਘ ਸਾਹਿਬ ਨੇ ਇਸ ਦੀ ਸੁੰਦਰ ਇਮਾਰਤ ਬਣਵਾਈ ਹੈ. ਗੁਰਦ੍ਵਾਰੇ ਪਾਸ ਦੇ ਤਾਲ ਦਾ ਨਾਮ "ਗੰਗਸਰ" ਹੈ. ਇਸ ਗੁਰਅਸਥਾਨ ਨਾਲ ੭੦ ਘੁਮਾਉਂ ਜ਼ਮੀਨ ਅਤੇ ੪੩੨ ਰੁਪਯੇ ਸਾਲਾਨਾ ਜਾਗੀਰ ਰਿਆਸਤ ਨਾਭੇ ਵੱਲੋਂ ਹੈ. ੧੮. ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਪੋਹ ਸੁਦੀ ੭. ਅਤੇ ਕੱਤਕ ਪੂਰਨਮਾਸ਼ੀ ਨੂੰ ਮੇਲਾ ਹੁੰਦਾ ਹੈ.#ਇਸ ਗੁਰਦ੍ਵਾਰੇ ੧੪. ਸਿਤੰਬਰ ਸਨ ੧੯੨੩ ਨੂੰ ਅਖੰਡ ਪਾਠ ਬਾਬਤ ਅਕਾਲੀ ਦਲ ਅਤੇ ਰਿਆਸਤ ਦੇ ਕਰਮਚਾਰੀਆਂ ਦੀ ਗਲਤਫ਼ਹਿਮੀ ਤੋਂ ਮਾਮਲਾ ਇੰਨਾਂ ਵਧਿਆ ਕਿ ੨੧. ਫਰਵਰੀ ਸਨ ੧੯੨੪ ਨੂੰ ਕਈ ਜਾਨਾਂ ਦਾ ਨੁਕਸਾਨ ਹੋਇਆ. ਅੰਤ ਨੂੰ ੨੧. ਜੁਲਾਈ ਸਨ ੧੯੨੫ ਨੂੰ ੧੦੧ ਅਖੰਡ ਪਾਠ ਆਰੰਭੇ ਗਏ ਅਤੇ ੬. ਅਗਸਤ ਨੂੰ ਭੋਗ ਪੈ ਕੇ ਸ਼ਾਂਤਿ ਹੋਈ.#ਜੈਤੋ ਤੋਂ ਡੇਢ ਮੀਲ ਉੱਤਰ ਵੱਲ "ਟਿੱਬੀ ਸਾਹਿਬ" ਗੁਰਦ੍ਵਾਰਾ ਹੈ. ਇਸ ਥਾਂ ਕਲਗੀਧਰ ਸੰਝ ਸਮੇਂ ਰਹਿਰਾਸ ਦਾ ਦੀਵਾਨ ਸਜਾਇਆ ਕਰਦੇ ਸਨ. ਇਸ ਗੁਰਦ੍ਵਾਰੇ ਨਾਲ ਅੱਠ ਘੁਮਾਉਂ ਜ਼ਮੀਨ ਰਿਆਸਤ ਵੱਲੋਂ ਹੈ.#ਜੈਤੋ ਦੀ ਮੰਡੀ ਬਹੁਤ ਪ੍ਰਸਿੱਧ ਹੈ, ਇਸ ਥਾਂ ਦੂਰ ਦੂਰ ਦੇ ਲੋਕ ਪਸ਼ੂ ਖ਼ਰੀਦਣ ਆਉਂਦੇ ਹਨ. ਜੈਤੋ ਬੀ. ਬੀ. ਅਤੇ ਸੀ. ਆਈ. ਰੇਲਵੇ ਦਾ ਭੀ ਸਟੇਸ਼ਨ ਹੈ. ਜੈਤੋ ਲਹੌਰੋਂ ੯੬ ਅਤੇ ਭਟਿੰਡੇ ਤੋਂ ੧੭. ਮੀਲ ਹੈ.
ਸੰ. ਵਿ- ਜਿੱਤਣ ਵਾਲਾ। ੨. ਸੰਗ੍ਯਾ- ਪਾਰਾ.
ਵਿ- ਜਯਿਤ੍ਰੀ. ਜਿੱਤਣ ਵਾਲਾ. "ਬਡ ਯੋਧਾ ਮਨ ਸਤ੍ਰੂ ਜੈਤ੍ਰੀ." (ਗੁਪ੍ਰਸੂ)
ਇੱਕ ਜੱਟ ਗੋਤ੍ਰ। ੨. ਜੈਦ ਗੋਤ ਦੇ ਜੱਟਾਂ ਦਾ ਪਿੰਡ, ਜੋ ਰਿਆਸਤ ਨਾਭੇ ਵਿੱਚ ਹੈ.
ਇਹ ਮਾਲਵੇ ਵਿੱਚ ਭੋਖੜੀ ਦਾ ਸਰਦਾਰ ਸੀ, ਜੋ ਲਾਲਾ ਭੁੱਲਰ ਨਾਲ ਮਿਲਕੇ ਫੂਲ ਦੇ ਵਡੇਰੇ ਮੋਹਨ ਕਾਲਾ ਆਦਿ ਨੂੰ ਦੁੱਖ ਦਿਆ ਕਰਦਾ ਸੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਕਹਿਣ ਪੁਰ ਭੀ ਵਸਣ ਲਈ ਜ਼ਮੀਨ ਨਹੀਂ ਦਿੱਤੀ ਸੀ. ਸਤਿਗੁਰੂ ਦੀ ਸਹਾਇਤਾ ਨਾਲ ਕਾਲੇ ਨੇ ਇਸ ਨੂੰ ਜੰਗ ਵਿੱਚ ਮਾਰਕੇ ਮੇਹਰਾਜ ਵਸਾਇਆ. ਦੇਖੋ, ਹਰਿਗੋਬਿੰਦ ਸਤਿਗੁਰੂ ਅਤੇ ਮੇਹਰਾਜ.