Meanings of Punjabi words starting from ਬ

ਬਿਆਈ ਸੂਈ ਪ੍ਰਸੂਤ ਹੋਈ. "ਗਰਭਵਤੀ ਹਨਐ ਬ੍ਯਾਨੀ." (ਚਰਿਤ੍ਰ ੨੩੯)


ਸੰ. ਵ੍ਯਾਪਕ. ਵਿ- ਵਿਸ਼ੇਸ ਕਰਕੇ ਪਹੁੰਚਣ ਵਾਲਾ. ਫੈਲਿਆ ਹੋਇਆ.


ਵ੍ਯਾਪਣਾ. ਫੈਲਣਾ। ੨. ਅਸਰ ਕਰਨਾ.


ਸੰ. ਵਯਾਪੂ. ਵਿ- ਫੈਲਿਆ ਹੋਇਆ. "ਮਾਇਆ ਬਿਆਪਤ ਬਹੁ ਪਰਕਾਰੀ." (ਗਉ ਮਃ ੫) ੨. ਪੂਰਣ. ਭਰਿਆ ਹੋਇਆ। ੩. ਸੰ. ਵ੍ਯਾਪੱਤਿ. ਸੰਗ੍ਯਾ- ਬਦਕਿਸਮਤੀ. ਅਭਾਗਤਾ. "ਭ੍ਰਮਤ ਬਿਆਪਤ ਜਰੇ ਕਿਵਾਰਾ." (ਸੂਹੀ ਅਃ ਮਃ ੫) ਭ੍ਰਮਤ੍ਹ ਅਤੇ ਵ੍ਯਾਪੱਤਿ ਕਿਵਾੜ ਜੋੜੇ ਹੋਏ ਹਨ.; ਸੰ. ਵ੍ਯਾਪ੍ਤ. ਵਿ- ਫੈਲਿਆ ਹੋਇਆ. ਪਸਰਿਆ. "ਬ੍ਯਾਪਤ ਦੇਖੀਐ ਜਗਤ." (ਸਵੈਯੇ ਮਃ ੫. ਕੇ)


ਵ੍ਯਾਪ੍ਤਿ. ਸੰਗ੍ਯਾ- ਫੈਲਣ ਦਾ ਭਾਵ। ੨. ਨ੍ਯਾਯ ਅਨੁਸਾਰ ਹੇਤੁ ਅਤੇ ਸਾਧ੍ਯ ਦਾ ਇਕੱਠਾ ਰਹਿਣਾ. ਜਿਵੇਂ- ਧੂਏਂ ਵਿੱਚ ਅੱਗ ਦੀ ਵ੍ਯਾਪ੍ਤਿ ਹੈ.


ਸੰ. ਵ੍ਯਾਪਾਰ. ਸੰਗ੍ਯਾ- ਕਰਮ. ਕੰਮ. ਕ੍ਰਿਯਾ। ੨. ਲੈਣ ਦੇਣ। ੩. ਮਿਹਨਤ.; ਵਪਾਰ. ਵਣਜ. ਦੇਖੋ, ਬਿਆਪਾਰ.


ਸੰ. ਵ੍ਯਾਪਾਰੀ (व्यापारिन. ). ਵਪਾਰ ਕਰਨ ਵਾਲਾ. "ਬਿਆਪਾਰੀ ਬਸੁਧਾ ਜਿਉ ਫਿਰਤਾ." (ਬਾਵਨ)