Meanings of Punjabi words starting from ਰ

ਰੰਗੋ. ਰੰਜਨ ਕਰੋ.


ਨਾਟਕ ਕਰਨ ਦੀ ਥਾਂ. ਤਮਾਸ਼ੇ ਦੀ ਜਗਾ. Theatre। ੨. ਭਾਵ- ਜਗਤ. "ਹਰਿ ਰੰਗਅਖਾੜਾ ਪਾਇਓਨੁ." (ਬਿਹਾ ਛੰਤ ਮਃ ੫)


ਪਿੰਡ ਮੱਲੂਪੋਤੇ (ਜਿਲਾ ਜਲੰਧਰ) ਦਾ ਵਸਨੀਕ ਅਰੋੜਾ, ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋਕੇ ਉੱਤਮ ਧਰਮਪ੍ਰਚਾਰਕ ਹੋਇਆ. ਗੁਰੂਸਾਹਿਬ ਨੇ ਇਸ ਨੂੰ ਮੰਜੀ ਬਖਸ਼ੀ. ਇਸ ਨੇ ਦੁਆਬੇ ਵਿੱਚ ਗੁਰਸਿੱਖੀ ਦੇ ਫੈਲਾਉਣ ਦਾ ਪੂਰਾ ਜਤਨ ਕੀਤਾ. ਇਸ ਦੀ ਔਲਾਦ ਹੁਣ ਬੰਗਿਆਂ ਵਿੱਚ ਵਸਦੀ ਹੈ.


ਰੰਜਨ ਕਰੋ. ਰੰਗੋ. "ਰਾਰਾ, ਰੰਗਹੁ ਇਆ ਮਨ ਅਪਨਾ." (ਬਾਵਨ)


ਵਿ- ਰੰਗ ਕਰਤਾ. ਰੰਗੀਲੀ. "ਹਰਿਰੰਗ ਮਾਣੇ ਰੰਗਕੀ." (ਵਡ ਘੋੜੀਆਂ ਮਃ ੪)