Meanings of Punjabi words starting from ਕ

ਸੰ. ਕਾਰ੍‌ਤਿਕ. ਸੰਗ੍ਯਾ- ਕ੍ਰਿੱਤਿਕਾਨਕ੍ਸ਼੍‍ਤ੍ਰ ਵਾਲੀ ਪੂਰਣਮਾਸੀ ਹੈ ਜਿਸ ਦੀ, ਕੱਤਕ ਦਾ ਮਹੀਨਾ.


ਸੰਗ੍ਯਾ- ਕਾਰ੍‌ਤਿਕੇਯ ਦੀ ਇਸਤ੍ਰੀ. ਸ੍ਵਾਮਿਕਾਰ੍‌ਤਿਕ ਦੀ ਸ਼ਕਤੀ.


ਸੰ. ਕਾਰ੍‌ਤਿਕੇਯ. ਸ਼ਿਵ ਦਾ ਇੱਕ ਪੁਤ੍ਰ. ਦੇਖੋ, ਖੜਾਨਨ. ਬ੍ਰਹਮਵੈਵਰਤ ਵਿੱਚ ਲਿਖਿਆ ਹੈ ਕਿ ਸ਼ਿਵ ਦਾ ਵੀਰਜ ਪਾਰਵਤੀ ਨਾਲ ਕ੍ਰੀੜਾ ਕਰਦੇ ਪ੍ਰਿਥਿਵੀ ਪੁਰ ਡਿਗਿਆ, ਪ੍ਰਿਥਿਵੀ ਨੇ ਅਗਨਿ ਵਿੱਚ ਅਤੇ ਅਗਨਿ ਨੇ ਸਰਕੁੜੇ (ਸ਼ਰਕਾਂਡ) ਦੇ ਬੂਝੇ ਵਿੱਚ ਅਸਥਾਪਨ ਕੀਤਾ, ਜਿਸ ਤੋਂ ਛੀ ਮੂੰਹਾਂ ਵਾਲਾ ਪੁਤ੍ਰ ਪੈਦਾ ਹੋਇਆ. ਉਸ ਦਾ ਪਾਲਨ ਚੰਦ੍ਰਮਾ ਦੀ ਇਸਤਰੀ ਕ੍ਰਿੱਤਿਕਾ ਨੇ ਆਪਣੇ ਦੁੱਧ ਨਾਲ ਕੀਤਾ, ਜਿਸ ਕਾਰਣ ਇਹ ਨਾਉਂ ਪਿਆ. ਇਸ ਦਾ ਜਨਮ ਤਾਰਕਾਸੁਰ ਮਾਰਨ ਲਈ ਹੋਇਆ ਸੀ. ਇਹ ਦੇਵਤਿਆਂ ਦਾ ਸੈਨਾਨੀ ਹੈ. ਕਾਰਤਿਕੇਯ ਨੂੰ "ਤਾਰਕਾਰਿ" ਭੀ ਲਿਖਿਆ ਹੈ.


ਫ੍ਰ. Cartouche- ਕਾਰਤੂਸ.¹ ਪੁਰਤ. ਕਾਰਟੂਸ਼. ਅੰ. Cartridge. ਸੰਗ੍ਯਾ- ਕਾਗਜ ਅਥਵਾ ਧਾਤੁ ਦੀ ਨਲਕੀ, ਜਿਸ ਵਿੱਚ ਬਾਰੂਦ ਗੋਲੀ ਆਦਿਕ ਭਰਕੇ ਬੰਦੂਕ ਵਿੱਚ ਰੱਖਕੇ ਚਲਾਈਦਾ ਹੈ.


ਫ਼ਾ. [کاردار] ਸੰਗ੍ਯਾ- ਅਹਿਲਕਾਰ. ਕੰਮ ਰੱਖਣ ਵਾਲਾ। ੨. ਖ਼ਾ. ਫਾਹੁੜਾ. ਕੂੜਾ ਇਕੱਠਾ ਕਰਨ ਦਾ ਸੰਦ. ਦੇਖੋ, ਖਾਲਸੇ ਦੇ ਬੋੱਲੇ.


ਦੇਖੋ, ਕਾਰਣ. "ਮਾਇਆ ਕਾਰਨ ਬਿਦਿਆ ਬੇਚਹੁ." (ਪ੍ਰਭਾ ਕਬੀਰ) ਮਾਇਆ ਵਾਸਤੇ ਵਿਦ੍ਯਾ ਵੇਚਦੇ ਹੋਂ। ੨. ਕਾਰਜ ਦਾ ਸਾਧਨ. "ਕਾਰਨ ਬਪੁਰਾ ਕਿਆ ਕਰੈ ਜਉ ਰਾਮ ਨ ਕਰੈ ਸਹਾਇ." (ਸ. ਕਬੀਰ) ਕਾਰਜ ਦਾ ਸਾਧਨ ਇਹ ਮਨੁੱਖ ਬੇਚਾਰਾ ਕੀ ਕਰੇ? ੩. ਕਾਰਾਨ. "ਕਾਰਨ ਕੁਨਿੰਦ ਹੈ." (ਜਾਪੁ) ਕਾਰਾਨ ਕੁਨਿੰਦਹ.


ਦੇਖੋ, ਕਰਣਕਾਰਣ. "ਕਾਰਨਕਰਨ ਤੂੰ ਹਾਂ." (ਆਸਾ ਮਃ ੫)