ਦੇਖੋ, ਚਉਪਦਾ। ੨. ਇੱਕ ਖ਼ਾਸ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ੨੪ ਮਾਤ੍ਰਾ. ੧੧- ੧੩ ਪੁਰ ਵਿਸ਼੍ਰਾਮ, ਅੰਤ ਦੋ ਗੁਰੁ. ਦੇਖੋ, ਰਸਾਵਲ ਦਾ ਰੂਪ ੪.
ਦੇਖੋ, ਚਉਪਦਾ.
ਦੇਖੋ, ਚਉਪੜ। ੨. ਮੱਥਾ. ਭਾਲ. ਪੇਸ਼ਾਨੀ. "ਚਾਰੁ ਚਿਕੁਰ ਚੌਪਰ ਚਮਕਾਯੋ." (ਗੁਪ੍ਰਸੂ)
ਸੰਗ੍ਯਾ- ਚੋਪੜ ਦਾ ਖਿਡਾਰੀ. "ਚੌਪਰਬਾਜ ਤੋਹਿ ਤਬ ਜਾਨੋ." (ਚਰਿਤ੍ਰ ੯੭)
ਦੇਖੋ, ਚਉਪੜ.
ਦੇਖੋ, ਚਉਪਾਈ ਅਤੇ ਚੌਪਈ.
ਇਹ ਸੱਜਨ ਦਸ਼ਮੇਸ਼ ਦਾ ਖਿਡਾਵਾ ਅਤੇ ਸਤਿਗੁਰੂ ਦਾ ਅਨੰਨ ਸਿੱਖ ਸੀ. ਇਸ ਦਾ ਬਣਾਇਆ ਇੱਕ ਰਹਿਤਨਾਮਾ ਭੀ ਹੈ, ਜੋ ਅਗ੍ਯਾਨੀ ਸਿੱਖਾਂ ਨੇ ਬਹੁਤ ਅਸ਼ੁੱਧ ਕਰ ਦਿੱਤਾ ਹੈ. ਦੇਖੋ, ਗੁਰੁਮਤਸੁਧਾਕਰ ਦੀ ਕਲਾ ੧੦.