Meanings of Punjabi words starting from ਜ

ਸੰ. ਜਯਦ੍ਰਥ. ਵ੍ਰਿੱਧਕ੍ਸ਼੍‍ਤ੍ਰ ਦਾ ਪੁਤ੍ਰ ਸਰਾਸ੍ਟ੍ਰ (ਕਾਠੀਆਵਾੜ) ਦਾ ਰਾਜਾ, ਜੋ ਦੁਰਯੋਧਨ ਦੀ ਭੈਣ ਦੁਃ ਸ਼ਲਾ ਦਾ ਪਤਿ ਸੀ. ਇਹ ਮਹਾਭਾਰਤ ਦੇ ਜੰਗ ਵਿੱਚ ਅਰਜੁਨ ਦੇ ਹੱਥੋਂ ਮਾਰਿਆ ਗਿਆ. ਇਸ ਦੇ ਪੁਤ੍ਰ ਦਾ ਨਾਮ ਸੁਰਥ ਸੀ.


ਜਯਦ੍ਰਥ ਦਾ ਵੈਰੀ ਅਰਜੁਨ.


ਦੇਖੋ, ਜਯਦਯਾ.


ਸੰ. ਜਯਦੇਵ. ਵਿਕ੍ਰਮਾਦਿਤ੍ਯ ਦੇ ਦਰਬਾਰ ਦਾ ਇੱਕ ਪੰਡਿਤ, ਜਿਸ ਦਾ ਪ੍ਰਸਿੱਧ ਨਾਮ "ਪਕ੍ਸ਼੍‍ਧਰਮਿਸ੍ਰ" ਹੈ। ੨. ਕਨੌਜ ਨਿਵਾਸੀ ਭੋਜਦੇਵ ਬ੍ਰਾਹਮਣ ਦਾ ਪੁਤ੍ਰ, ਜੋ ਰਮਾਦੇਵੀ ਦੇ ਉਦਰ ਤੋਂ ਕੇਂਦੂਲੀ (ਜਿਲਾ ਬੀਰਭੂਮਿ ਬੰਗਾਲ) ਵਿੱਚ ਪੈਦਾ ਹੋਇਆ. ਜਯਦੇਵ ਵੈਸਨਵ ਮਤਧਾਰੀ ਕ੍ਰਿਸਨਉਪਾਸਕ ਸੀ, ਪਰ ਤਤ੍ਵਵੇੱਤਾ ਸਾਧੂਆਂ ਦੀ ਸੰਗਤਿ ਕਰਕੇ ਕਰਤਾਰ ਦਾ ਅਨੰਨ ਸੇਵਕ ਹੋਇਆ. ਇਹ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦਾ ਪੂਰਣ ਪੰਡਿਤ ਸੀ. ਇਸ ਦਾ ਰਚਿਆ ਗੀਤਗੋਬਿੰਦ ਮਨੋਹਰ ਕਾਵ੍ਯ ਹੈ. ਜੈਦੇਵ ਰਾਗਵਿਦ੍ਯਾ ਦਾ ਪ੍ਰੇਮੀ ਸੀ ਅਤੇ ਆਪਣੀ ਇਸਤ੍ਰੀ ਪਦਮਾਵਤੀ ਨਾਲ ਮਿਲਕੇ ਮਨੋਹਰ ਸੁਰ ਨਾਲ ਆਪਣੇ ਰਚੇ ਪਦ ਗਾਇਆ ਕਰਦਾ ਸੀ. ਇਸ ਨੇ ਆਪਣੀ. ਉਮਰ ਦਾ ਬਹੁਤਾ ਹ਼ਿੱਸਾ ਬੰਗਾਲ ਦੇ ਰਾਜਾ ਬੱਲਾਲਸੇਨ ਦੇ ਪੁਤ੍ਰ ਰਾਜਾ ਲਕ੍ਸ਼੍‍ਮਣਸੇਨ ਦਾ ਪਾਸ ਰਹਿਕੇ ਵਿਤਾਇਆ.¹ ਇਸੇ ਦੇ ਦੋ ਸ਼ਬਦ ਗੁਰੂ ਗ੍ਰੰਥਸਾਹਿਬ ਵਿੱਚ ਹਿੰਦੀ ਅਤੇ ਪ੍ਰਾਕ੍ਰਿਤ ਭਾਸਾ ਦੇ ਪਾਏ ਜਾਂਦੇ ਹਨ. "ਜੈਦੇਵ ਤਿਆਗਿਓ ਅੰਹਮੇਵ." (ਬਸੰ ਅਃ ਮਃ ੫) ੩. ਵਿਜਯ ਰੂਪ ਪਰਮਾਤਮਾ ਸਭ ਨੂੰ ਜੈ ਕਰਨ ਵਾਲਾ, ਜੋ ਕਿਸੇ ਤੋਂ ਪਰਾਸ੍ਤ ਨਹੀਂ ਹੁੰਦਾ. "ਬਦਤ ਜੈਦੇਵ ਜੈਦੇਵ ਕਉ ਰੰਮਿਆ." (ਮਾਰੂ ਜੈਦੇਵ)


ਦੇਖੋ, ਜੈਦਰਥ ਅਤੇ ਜੈਦਰਥਅਰਿ. "ਬਿਜੈ ਕਪਿਧੁੱਜ ਜੈਦ੍ਰਥਰਿ ਸੂਰਜਜਾਰਿ ਪੁਨ ਭਾਖ." (ਸਨਾਮਾ) ਵਿਜਯ, ਕਪਿਸ੍ਵਜ ਜੈਦ੍ਰਥਅਰਿ, ਸੂਰਯਜ (ਕਰਣ), ਉਸ ਦਾ ਵੈਰੀ, ਇਹ ਅਰਜੁਨ ਦੇ ਨਾਮ ਹਨ.


ਜਿਨ (ਰਿਸਭਦੇਵ) ਦੇ ਚਲਾਏ ਮਤ ਦਾ ਅਨੁਗਾਮੀ. ਜੈਨੀ. ਜੈਨ ਮਤ ਬੌਂਧ ਧਰਮ ਤੋਂ ਪਹਿਲਾ ਹੈ. ਇਸ ਦੇ ਪੰਜ ਮੁੱਖਵ੍ਰਤ ਹਨ- ਅਹਿੰਸਾ, ਸਤ੍ਯ, ਅਸ੍ਤੇਯ (ਚੋਰੀ ਦਾ ਤ੍ਯਾਗ), ਬ੍ਰਹਮ੍‍ਚਰਯ ਅਤੇ ਅਪਰਿਗ੍ਰਹ (ਮੋਹ ਦਾ ਤ੍ਯਾਗ).#ਜੈਨ ਮਤ ਦੇ ਦੋ ਫ਼ਿਰਕ਼ੇ ਮੁੱਖ ਹਨ- ਇੱਕ ਸ਼੍ਵੇਤਾਂਬਰ, ਦੂਜਾ ਦਿਗੰਬਰ. ਜੈਨੀ ਨੂੰ ਬੋਲਣ ਵੇਲੇ ਮੂੰਹ ਅੱਗੇ ਵਸਤ੍ਰ ਰੱਖਣਾ ਜਰੂਰੀ ਹੈ. ਅਤੇ ਰਜੋਹਰਾ (ਸੂਤ ਦਾ ਝਾੜੂ) ਹਰੇਕ ਪਾਸ ਹੋਣਾ ਚਾਹੀਏ, ਜਿਸ ਨਾਲ ਬੈਠਣ ਵੇਲੇ ਜ਼ਮੀਨ ਸਾਫ਼ ਕਰ ਲਵੇ, ਤਾਕਿ ਕੋਈ ਜੀਵ ਨਾ ਮਰੇ. ਜੈਨੀ ਸਾਧੁ ਨੂੰ ਠੰਢਾ ਭੋਜਨ ਅਤੇ ਉਬਲਿਆ ਹੋਇਆ ਪਾਣੀ ਪੀਣਾ ਚਾਹੀਏ. ਨਿਰਮਲ ਜਲ ਨਾਲ ਨ੍ਹਾਉਣਾ ਵਰਜਿਤ ਹੈ, ਕਿਉਂਕਿ ਅਜਿਹਾ ਕਰਨ ਤੋਂ ਜੀਵ ਮਰਦੇ ਹਨ. ਜੈਨੀ ਨੂੰ ਧਨ ਜਮਾਂ ਕਰਨ ਦਾ ਨਿਸੇਧ ਹੈ. ਹੋਰ ਵ੍ਰਤਾਂ ਤੋਂ ਛੁੱਟ ਅੱਠ ਵ੍ਰਤ ਸਿਰੋਮਣਿ ਹਨ, ਅਰਥਾਤ ਭਾਦੋਂ ਬਦੀ ੧੨. ਤੋਂ ਭਾਦੋਂ ਸੁਦੀ ੪. ਤੀਕ. ਅਖ਼ੀਰੀ ਦਿਨ ਦਾ ਨਾਮ "ਛਮਛਰੀ"¹ ਹੈ, ਜੋ ਸਭ ਤੋਂ ਪਵਿਤ੍ਰ ਹੈ.#ਜੈਨ ਮਤ ਵਿੱਚ ਜਗਤਕਰਤਾ ਪਾਰਬ੍ਰਹਮ ਨਹੀਂ ਮੰਨਿਆ. ਇਹ ਮੁਕ੍ਤਾਤਮਾ ਨੂੰ ਹੀ ਈਸ਼੍ਵਰ ਆਖਦੇ ਹਨ. "ਜੈਨ ਮਾਰਗ ਸੰਜਮ ਅਤਿ ਸਾਧਨ." (ਸੁਖਮਨੀ) ਦੇਖੋ, ਤੀਰਥੰਕਰ, ਮਾਯਮੋਹ ਅਤੇ ਰਿਖਭਦੇਵ। ੨. ਅ਼. [زین] ਜ਼ੈਨ. ਖ਼ੂਬੀ. ਗੁਣ। ੩. ਸਜਾਵਟ. ਸ਼੍ਰਿੰਗਾਰ। ੪. ਫ਼ਾ. ਵੈਰਾਗਵਾਨ. ਜਿਸ ਨੇ ਸੰਸਾਰ ਦੇ ਪਦਾਰਥਾਂ ਦਾ ਪ੍ਰੇਮ ਤ੍ਯਾਗ ਦਿੱਤਾ ਹੈ.


[زیناُلعابدِیِن] ਜ਼ੈਨਲਆ਼ਬਿਦੀਨ. ਇਮਾਮ ਹ਼ੁਸੈਨ ਦਾ ਪੁਤ੍ਰ, ਜਿਸ ਤੋਂ ਸੱਯਦਵੰਸ਼ ਚੱਲਿਆ ਹੈ. ਇਸ ਦਾ ਜਨਮ ਸਨ ੬੫੭ ਵਿੱਚ ਅਤੇ ਦੇਹਾਂਤ ਸਨ ੭੧੩ ਵਿੱਚ ਹੋਇਆ। ੨. ਸੁਲਤ਼ਾਨ ਸਿਕੰਦਰ ਦਾ ਪੁਤ੍ਰ ਅਤੇ ਹ਼ੈਦਰਸ਼ਾਹ ਦਾ ਪਿਤਾ, ਜੋ ਸਨ ੧੪੨੩ ਵਿੱਚ ਕਸ਼ਮੀਰ ਦੇ ਤਖ਼ਤ ਪੁਰ ਬੈਠਾ ਅਤੇ ਸਨ ੧੪੭੪ ਵਿੱਚ ਮਰਿਆ। ੩. ਅ਼ਲਾਉੱਦੀਨ ਖ਼ਿਲਜੀ ਦਾ ਭੀ ਇਹ ਨਾਮ ੧੯੯ਵੇਂ ਚਰਿਤ੍ਰ ਵਿੱਚ ਆਇਆ ਹੈ, ਯਥਾ- "ਜੈਨਲਾਵਦੀ ਸਾਹ ਕੋ ਤਬ ਹੀ ਦਯੋ ਭਜਾਇ। ਰਤਨਸੈਨ ਰਾਨਾ ਗਏ ਗੜਿ ਇਹ ਚਰਿਤ ਦਿਖਾਇ." ਦੇਖੋ, ਅਲਾਉੱਦੀਨ ਅਤੇ ਚਤੌੜ.