Meanings of Punjabi words starting from ਬ

ਦੇਖੋ, ਬਿਆਪਕ, "ਬਿਆਪਿਕ ਰਾਮ ਸਗਲ ਸਾਮਾਨ." (ਗਉ ਥਿਤੀ ਕਬੀਰ)


ਸੰ. ਵ੍ਯਾਮ- ਮਾਨ. ਵ੍ਯਾਮ- ਪ੍ਰਮਾਣ. ਸੰਗ੍ਯਾ- ਦੋਹਾਂ ਹੱਥਾਂ ਨੂੰ ਸਿੱਧੀ ਰੇਖਾ ਵਿੱਚ ਸੱਜੇ ਖੱਬੇ ਫੈਲਾਉਣ ਤੋਂ ਬਣੀ ਹੋਈ ਲੰਬਾਈ ਦੀ "ਵ੍ਯਾਮ" ਸੰਗ੍ਯਾ ਹੈ, ਪੁਰ ਦੋ ਗਜ਼ ਪ੍ਰਮਾਣ ਮਾਨੁਸ. "ਮਨੋ ਤੀਸ ਬਿਆਮਾਨ ਕੇ ਨਾਗ ਜੈਸੇ." (ਚਰਿਤ੍ਰ ੪੦੪); ਸੰ. ਵ੍ਯਾਮ- ਮਾਨ. ਦੋ ਗਜ਼ ਪ੍ਰਮਾਣ. ਦੇਖੋ, ਬਿਆਮਾਨ.


ਦੇਖੋ, ਬਯਾਰ। ੨. ਸੰ. ਵੀਜਾਰ੍‍ਹ. ਵੀਜਣ ਯੋਗ੍ਯ ਬੀਜ. ਪੱਕਿਆ ਹੋਇਆ ਫਲ, ਜੋ ਬੀਜ ਲਈ ਰੱਖਿਆ ਜਾਂਦਾ ਹੈ.; ਦੇਖੋ, ਬਯਾਰਿ.


ਦੇਖੋ, ਬਯਾਰਿ.


ਸੰ. ਵ੍ਯਾਲ. ਸਰਪ। ੨. ਮਾਰਨ ਵਾਲਾ ਹਾਥੀ। ੩. ਦੁਸ੍ਟ. ਪਾਜੀ. "ਜਾਹਿ ਸਵਾਰੈ ਸਾਝ ਬਿਆਲ। ਇਹ ਉਤ ਮਨਮੁਖ ਬਾਧੇ ਕਾਲ." (ਗਉ ਮਃ ੧) ਸੰਝ ਸਵੇਰੇ (ਸਾਰੀ ਅਵਸਥਾ) ਦੁਸ੍ਟਜੀਵ ਮਨਮੁਖ ਕਾਲ ਦੇ ਬੰਨ੍ਹੇ ਏਧਰ ਓਧਰ ਜਾਂਦੇ ਹਨ। ੪. ਮਰਾ- ਬਦਜ਼ਬਾਨ। ੫. ਦੇਖੋ, ਬੈਆਲ।; ਦੇਖੋ, ਬਿਆਲ। ੨. ਹਾਥੀ, "ਲੈ ਕਰ ਬ੍ਯਲ ਸੋਂ ਬ੍ਯਾਲ ਬਜਾਵਤ." (ਚੰਡੀ ੧) ਹਾਥੀਆਂ ਨਾਲ ਹਾਥੀ ਭਿੜਾਉਂਦਾ.


ਵ੍ਯਾਲ (ਹਾਥੀ) ਸੈਨਾ. ਗਜਸੈਨਾ. (ਸਨਾਮਾ)


ਦੋ ਉੱਪਰ ਚਾਲੀ, ਦ੍ਵਿਚਤ੍ਵਾਰਿੰਸ਼ਤ- ੪੨.


ਸੱਪ. ਦੇਖੋ, ਬਿਆਲ ੧. "ਕਾਲੁ ਬਿਆਲੁ ਜਿਉ ਪਰਿਓ ਡੋਲੈ." (ਸੋਰ ਮਃ ੯) ੨. ਦੇਖੋ, ਬੈਆਲੰ.