Meanings of Punjabi words starting from ਰ

ਸੰਗ੍ਯਾ- ਰੰਗ ਪੈਦਾ ਕਰਨ ਵਾਲੀ, ਲਾਖ. ਲਾਕ੍ਸ਼ਾ। ੨. ਮਜੀਠ.


ਕ੍ਰਿ- ਰੰਜਨ ਕਰਨਾ. ਰੰਗ ਚੜ੍ਹਾਉਣਾ.


ਸੰਗ੍ਯਾ- ਰੰਗ ਦੀ ਮੱਟੀ. ਰੰਗ ਦਾ ਪਾਤ੍ਰ। ੨. ਰੰਗਤ। ੩. ਰੰਗਣਿ (ਮੱਟੀ) ਵਿੱਚ. "ਆਪੇ ਰੰਗਣਿ ਰੰਗਿਓਨੁ." (ਸ੍ਰੀ ਮਃ ੩)


ਸੰਗ੍ਯਾ- ਰੰਗੇ ਜਾਣ ਦਾ ਭਾਵ। ੨. ਪ੍ਰੇਮ. ਲਗਨ. "ਸਤ੍ਯਨਾਮ ਮੇ ਹੋਵਹਿ ਰੰਗਤ." (ਗੁਪ੍ਰਸੂ)


ਫ਼ਾ. [رنگترہ] ਸੰਗ੍ਯਾ- ਸੰਗਤਰਾ. ਸੰਤਰਾ. ਨਾਰੰਗੀ. ਦੇਖੋ, ਸੰਗਤਰਾ.


ਪਿੰਡ ਘੜੂਆਂ (ਜਿਲਾ ਅੰਬਾਲਾ) ਦਾ ਵਸਨੀਕ ਭੰਡਾਰੀ ਖਤ੍ਰੀ. ਜੋ ਵੈਰਾਗੀਆਂ ਦਾ ਚੇਲਾ ਸੀ. ਇਹ ਗੁਰੂ ਅਮਰਦਾਸ ਜੀ ਦਾ ਸਿੱਖ ਹੋਕੇ ਆਤਮਗ੍ਯਾਨੀ ਹੋਇਆ. ਗੁਰੂਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ. ਭਾਈ ਰੰਗਦਾਸ ਦੀ ਵੰਸ਼ ਘਨੂੰਏਂ ਵਿੱਚ ਆਬਾਦ ਹੈ.