ਉਹ ਸਲੋਕ, ਜੋ ਵਾਰਾਂ ਵਿੱਚ ਪੌੜੀਆਂ ਦਾ ਸਿਲਸਿਲਾ ਲਾਉਣ ਸਮੇਂ ਵਾਧੂ ਰਹਿ ਗਏ, ਜਿਨ੍ਹਾਂ ਦੀ ਗਿਣਤੀ ੧੫੨ ਹੈ. ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ, ਮੁੰਦਾਵਣੀ ਤੋਂ ਪਹਿਲਾਂ ਦਰਜ ਕੀਤੇ. ਦਸ਼ਮੇਸ਼ ਜੀ ਨੇ ਦਮਦਮੇ ਸਾਹਿਬ ਨਵੀਂ ਬੀੜ ਰਚਣ ਸਮੇਂ ਵਾਰਾਂ ਤੋਂ ਵਧੀਕ ਸਲੋਕਾਂ ਅਤੇ ਮੁੰਦਾਵਣੀ ਮੱਧ ਨੌਮੇ ਸਤਿਗੁਰੂ ਜੀ ਦੇ ਸਲੋਕ ਲਿਖਵਾਏ.
ਦੇਖੋ, ਸਲੂਣਾ ਅਤੇ ਸਲੋਨਾ.
ਸੰ. ਤੋਤ੍ਰ. ਸੰਗ੍ਯਾ- ਡੰਡਾ. ਸੋਟਾ। ੨. ਅੰਕੁਸ਼. ਇਹ ਸ਼ਬਦ ਤੁਦ੍ ਧਾਤੁ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਤਾੜਨਾ। ੩. ਦੇਖੋ, ਸਾਲਿਹੋਤ੍ਰ.
nan
ਵਿ- ਸੋਟਾ ਰੱਖਣ ਵਾਲਾ. ਦੰਡਧਾਰੀ। ੨. ਨਿਹੰਗ ਸਿੰਘ। ੩. ਪਸੂਆਂ ਦਾ ਇਲਾਜ ਕਰਨ ਵਾਲਾ. ਦੇਖੋ, ਸਾਲਿਹੋਤ੍ਰੀ. "ਗਨ ਸਲੋਤਰੀ ਤੁਰਤ ਹਕਾਰੇ." (ਗੁਪ੍ਰਸੂ)
nan
nan
nan
ਵਿ- ਸ- ਲਾਵਨ੍ਯ. ਨਮਕੀਨੀ (ਲੂਣੇ) ਸਵਾਦ ਵਾਲਾ (ਵਾਲੀ). ੨. ਸੁੰਦਰਤਾ ਸਹਿਤ. "ਨੈਨ ਸਲੋਨੀ ਸੁੰਦਰ ਨਾਰੀ." (ਗਉ ਅਃ ਮਃ ੧) ੩. ਸੁਲੋਚਨਾ. ਸੁੰਦਰ ਨੇਤ੍ਰਾਂ ਵਾਲੀ. "ਜਾਗੁ ਸਲੋਨੜੀਏ, ਬੋਲੈ ਗੁਰਬਾਣੀ ਰਾਮ." (ਬਿਲਾ ਛੰਤ ਮਃ ੧)