Meanings of Punjabi words starting from ਬ

ਦੇਖੋ, ਬਿਆਰ ੨। ੨. ਦਰਾਰ. ਤੇੜ. "ਦੇਇ ਨ ਪ੍ਰਿਥੀ ਬਿਆੜ." (ਪ੍ਰਾਪੰਪ੍ਰ)


ਦੇਖੋ, ਬਿਸੁ ਅਤੇ ਬਿਖ। ੨. ਸੰ. विस. ਧਾ- ਜਾਣਾ, ਹਰਕਤ ਕਰਨਾ, ਵਧਣਾ। ੩. ਸੰ. ਸੰਗ੍ਯਾ- ਕਮਲ ਦੀ ਨਾਲ. ਮ੍ਰਿਣਾਲ.


ਵਿ- ਵਿਸ (ਜ਼ਹਿਰ) ਦੂਰ ਕਰਨ ਵਾਲਾ। ੨. ਦੇਖੋ, ਬਸ਼ਹਰ.


ਦੇਵਤਿਆਂ ਦਾ ਚੀਫ਼ ਇੰਜਨੀਅਰ. ਦੇਖੋ, ਵਿਸ਼੍ਵਕਰਮਾ. "ਤਬ ਬਿਸਕਰਮਾ ਨਰ ਤਨ ਧਰਕੈ." (ਗੁਪ੍ਰਸੂ)


ਸੰ. ਵਿਸ਼ਿਖ. ਵਿ- ਸ਼ਿਖਾ ਰਹਿਤ. ਰੋਡਾ। ੨. ਸੰਗ੍ਯਾ- ਉਹ ਤੀਰ, ਜਿਸ ਦੇ ਪੰਖ ਨਾ ਹੋਣ. "ਘਨ ਬੂੰਦਨ ਜ੍ਯੋਸ਼ ਬਿਸਖੰ ਬਰਖੋ." (ਚੰਡੀ ੨) ੩. ਕਈ ਤੀਰਮਾਤ੍ਰ ਨੂੰ ਭੀ ਵਿਸ਼ਿਖ ਲਿਖ ਦਿੰਦੇ ਹਨ.