Meanings of Punjabi words starting from ਰ

ਦੇਖੋ, ਰੰਗਣ.


ਸੰਗ੍ਯਾ- ਰੰਗਣ (ਰੰਜਨ) ਦਾ ਸਾਧਨ, ਰੰਗ। ੨. ਰੰਗਣ ਦੀ ਕ੍ਰਿਯਾ. "ਲਾਲੁ ਹੈ ਰੰਗਨੁ ਮਨੁ ਰੰਗਨ ਕਉ ਗੁਰ ਦੀਜੋ." (ਕਲਿ ਅਃ ਮਃ ੪)


ਰੰਗ- ਉਪਰੰਗ. ਮੁੱਖ ਰੰਗ ਅਤੇ ਉਨ੍ਹਾਂ ਦੇ ਮੇਲ ਤੋਂ ਬਣੇ ਹੋਏ ਅਨੇਕ ਰੰਗ. "ਰੰਗ ਪਰੰਗ ਅੰਬਰ ਤਨ ਧਾਰੇ." (ਸਲੋਹ) "ਰੰਗ ਪਰੰਗ ਉਪਾਰਜਨਾ." (ਮਃ ੧. ਵਾਰ ਮਾਝ)


ਵਿ- ਅਨੇਕ ਰੰਗ ਦਾ ਚਿਤ੍ਰ ਵਿਚਿਤ੍ਰ.


ਸੰਗ੍ਯਾ- ਤਮਾਸ਼ੇ ਦੀ ਥਾਂ। ੨. ਜੰਗਭੂਮਿ। ੩. ਭਾਵ- ਜਗਤ.


ਆਨੰਦ ਵਿੱਚ ਵਿਘਨ.