Meanings of Punjabi words starting from ਅ

ਸੰ. अपरस्पर. ਵਿ- ਨਹੀਂ ਪਰਸਪਰ. ਕਿਸੇ ਦੀ ਸਹਾਇਤਾ ਨਾ ਚਾਹੁਣ ਵਾਲਾ। ੨. ਸਿਲਸਿਲੇ ਤੋਂ ਰਹਿਤ. ਵੰਸ਼ ਅਤੇ ਜਗਤਰਚਨਾ ਵਿੱਚ ਜਿਸ ਨੂੰ ਪਰਸਪਰ ਸਹਾਇਤਾ ਦੀ ਜਰੂਰਤ ਨਹੀਂ. "ਅਪਰੰਪਰ ਪਾਰਬ੍ਰਹਮੁ ਪਰਮੇਸਰੁ." (ਸੋਰ ਮਃ ੫) "ਤੂੰ ਆਦਿਪੁਰਖੁ ਅਪਰੰਪਰੁ ਕਰਤਾ ਜੀ." (ਸੋਪੁਰਖੁ) ੩. ਸੰ. ਅਪਰੰਪਾਰ. ਬੇਹੱਦ.


ਸੰ. ਅਪਵਰ੍‍ਗ, ਸੰਗ੍ਯਾ- ਉੱਚੀ ਪਦਵੀ। ੨. ਮੁਕਤਿ. ਮੋਕ੍ਸ਼੍‍. "ਗਾਹਕ ਜੇ ਅਪਵਰਗ ਕੇ." (ਨਾਪ੍ਰ)


ਸੰ. ਸੰਗ੍ਯਾ- ਬੁਰਾ ਕਥਨ. ਕੁਵਾਕ੍ਯ।#੨. ਨਿੰਦਾ। ੩. ਵਿਰੋਧ. "ਪਰਧਨ ਪਰਅਪਵਾਦ ਨਾਰਿ ਨਿੰਦਾ." (ਸ੍ਰੀ ਮੁਖਵਾਕ ਸਵੈਯੇ ਮਃ ੫) ੪. ਖੰਡਨ. ਤਰਦੀਦ। ੫. ਝਗੜੇ ਦੀ ਚਰਚਾ. ਵਿਤੰਡਾ ਵਾਦ.


ਸੰ. अपवादिन्. ਵਿ- ਨਿੰਦਕ। ੨. ਝਗੜਾਲੂ। ੩. ਕੌੜੇ ਬਚਨ ਬੋਲਣ ਵਾਲਾ. "ਮਹਾ ਬਿਖਾਦੀ ਦੁਸਟ ਅਪਵਾਦੀ." (ਆਸਾ ਮਃ ੫)