Meanings of Punjabi words starting from ਕ

ਕਾਰਮੁਕ ਆਦਿ ਦਾ ਸੰਖੇਪ. ਧਨੁਖ ਆਦਿਕ. "ਕਾਰਮਾਦਿ ਕ੍ਰੂਰ ਕੌਚ ਤੁੱਟ ਹੈਂ." (ਪਾਰਸਾਵ)


ਸੰ. र्काम्मुक ਕਾਮੁ. ਸੰਗ੍ਯਾ- ਵੈਰੀ ਦੇ ਮਾਰਨ ਦਾ ਜੋ ਕੰਮ ਹੈ, ਉਸ ਵਿੱਚ ਜੋ ਸਮਰਥ ਹੋਵੇ, ਸੋ ਕਾਰਮੁਕ. ਧਨੁਖ. ਕਮਾਣ. ਖਾਸ ਕਰਕੇ ਬਾਂਸ ਦੇ ਧਨੁਖ ਦਾ ਨਾਉਂ ਕਾਰਮੁਕ ਹੈ. "ਸ਼੍ਰੀ ਸਤਿਗੁਰੁ ਕਰ ਕਾਰਮੁਕ ਥਿਰੇ ਦਰੀਚੀ ਬੀਚ." (ਗੁਪ੍ਰਸੂ) "ਬਿਸਿੱਖ ਕਾਰਮੰ ਕਸੇ." (ਚੰਡੀ ੨) ਧਨੁਖ ਵਿੱਚ ਵਿਸ਼ਿਖ (ਤੀਰ) ਕਸੇ.


ਦੇਖੋ, ਕਾਰਜ.


ਫ਼ਾ. [کاروائی] ਸੰਗ੍ਯਾ- ਯਤਨ. ਤਦਬੀਰ। ੨. ਕਾਰਜ ਵਿੱਚ ਤਤਪਰਤਾ.


ਫ਼ਾ. [کاروان] ਸੰਗ੍ਯਾ- ਯਾਤ੍ਰੀਆਂ ਦਾ ਟੋਲਾ. ਕ਼ਾਫ਼ਿਲਾ. ਅੰ. Caravan.


ਦੇਖੋ, ਕਾਰਵੀ। ੨. ਕੁਮੁਦਿਨੀ. ਨੀਲੋਫ਼ਰ.


ਵਿ- ਕੌੜੀ. ਕਟੁ। ੨. ਸੰ. कारवी ਅੱਲ ਕੱਦੂ। ੩. ਸੌਂਫ. ਬਾਦੀਆਂ। ੪. ਸੰ. कर्क ਕਰ੍‍ਕ. ਮਟਕੀ. "ਕਾਂਇਆਂ ਕਾਚੀ ਕਾਰਵੀ." (ਸ. ਕਬੀਰ) ਦੇਖੋ, ਕਰੂਆ.