Meanings of Punjabi words starting from ਜ

ਪੂਰਵਮੀਮਾਂਸਾ ਸ਼ਾਸਤ੍ਰ, ਜਿਸ ਦੇ ਬਾਰਾਂ ਅਧ੍ਯਾਯ ਹਨ. ਇਸ ਵਿੱਚ ਸ਼੍ਰੁਤਿ ਸਿਮ੍ਰਿਤਿ ਦੇ ਧਰਮ ਦਾ ਪ੍ਰਤਿਪਾਦਨ ਅਤੇ ਪਰਸਪਰ ਵਿਰੋਧ ਦਾ ਖੰਡਨ ਹੈ.


ਅ਼. [جید] ਵਿ- ਖਰਾ. ਅੱਛਾ। ੨. ਮਜਬੂਤ਼. ਦ੍ਰਿੜ੍ਹ.


ਪੈਦਾ ਹੋਇਆ. ਜਨਮਿਆਂ. "ਤੇਰਹ ਮਾਸ ਭਏ ਜੋਉ ਜੈਯਾ." (ਕ੍ਰਿਸਨਾਵ) ੨. ਜਨਮੈਯਾ. ਪੈਦਾ ਕਰੈਯਾ। ੩. ਜਿੱਤਣ ਵਾਲਾ.


ਸੁਲਤਾਨਪੁਰ ਨਿਵਾਸੀ ਖਤ੍ਰੀ, ਜੋ ਸਤਿਗੁਰੂ ਨਾਨਕਦੇਵ ਦੀ ਭੈਣ ਬੀਬੀ ਨਾਨਕੀ ਜੀ ਦਾ ਪਤਿ, ਅਤੇ ਸੁਲਤਾਨਪੁਰ ਦੇ ਹਾਕਮ ਦੌਲਤਖ਼ਾਨ ਲੋਦੀ ਦਾ ਆਮਿਲ ਸੀ. ਇਸੇ ਦੀ ਪ੍ਰੇਰਣਾ ਨਾਲ ਗੁਰੂ ਸਾਹਿਬ ਨੇ ਦੌਲਤਖ਼ਾਂ ਦਾ ਮੋਦੀ ਹੋਣਾ ਅੰਗੀਕਾਰ ਕੀਤਾ ਸੀ. ਦੇਖੋ, ਨਾਨਕੀ ਬੀਬੀ.


ਅ਼. [ذیل] ਜੈਲ. ਸੰਗ੍ਯਾ- ਪੱਲਾ. ਦਾਮਨ. ਲੜ। ੨. ਪੰਕਤਿ. ਕ਼ਤ਼ਾਰ. ਸ਼੍ਰੇਣੀ। ੩. ਇ਼ਲਾਕ਼ਾ. ਪਰਗਨਾ। ੪. ਕ੍ਰਿ. ਵਿ- ਨੀਚੇ. ਹੇਠ.


ਫ਼ਾ. [ذیلدار] ਜੈਲਦਾਰ. ਸੰਗ੍ਯਾ- ਆਪਣੇ ਹੇਠ ਨੰਬਰਦਾਰ ਆਦਿਕਾਂ ਨੂੰ ਰੱਖਣ ਵਾਲਾ, ਇ਼ਲਾਕ਼ੇ ਦਾ ਪ੍ਰਬੰਧ ਕਰਤਾ ਅਹ਼ੁਦੇਦਾਰ, ਜੋ ਤਸੀਲਦਾਰ ਅਤੇ ਜਿਲੇ ਦੇ ਕਰਮਚਾਰੀਆਂ ਦੇ ਅਧੀਨ ਕੰਮ ਕਰਦਾ ਹੈ.


ਦੇਖੋ, ਜਯ ਵਿਜਯ.


ਸਰਵ- ਜਿਨ੍ਹਾਂ ਨੂੰ. "ਸੋ ਸਾਈ ਜੈਂ ਵਿਸਰੈ." (ਵਾਰ ਜੈਤ)