Meanings of Punjabi words starting from ਤ

ਸਰਵ- ਤਿੰਨ੍ਹਾਂ ਨੂੰ. ਤੇਭ੍ਯ: "ਨਮਸਕਾਰ ਤੇਯੰ." (ਵਿਚਿਤ੍ਰ)


ਸੰਗ੍ਯਾ- ਤ੍ਵੰਤਾ. ਤੇਰਾਪਨ. "ਮੇਰ ਤੇਰ ਜਬ ਇਨਹਿ ਚੁਕਾਈ." (ਗਉ ਅਃ ਮਃ ੫) ੨. ਸਰਵ- ਤੇਰਾ.


ਸਰਵ- ਤੇਰਾ. "ਤਾਣ ਤਕੀਆ ਤੇਰਓ." (ਬਿਲਾ ਛੰਤ ਮਃ ੧)


ਸੰਗ੍ਯਾ- ਤ੍ਰਯੋਦਸ਼ੀ. ਚੰਦ੍ਰਮਾਂ ਦੇ ਪੱਖ ਦੀ ਤੇਰ੍ਹਵੀਂ ਤਿਥਿ. "ਤੇਰਸਿ ਤੇਰਹ ਅਗਮ ਬਖਾਣਿ." (ਗਉ ਕਬੀਰ ਥਿਤੀ) ਦੇਖੋ, ਤੇਰਹ ਅਗਮ. "ਤੇਰਸਿ ਤਰਵਰ ਸਮੁਦ ਕਨਾਰੈ." (ਬਿਲਾ ਮਃ ੧. ਥਿਤੀ)


ਵਿ- ਤ੍ਰਯੋਦਸ਼. ਤੇਰਾਂ. ਦੇਖੋ, ਤੇਰਸਿ.


ਤੇਰਾਂ ਆਗਮ- ਚਾਰ ਵੇਦ, ਛੀ ਵੇਦਾਂਗ, ਸਿਮ੍ਰਿਤੀ, ਪੁਰਾਣ ਅਤੇ ਤੰਤ੍ਰਸ਼ਾਸਤ੍‌.


ਦੇਖੋ, ਅਊਰਿਆ। ੨. ਦੇਖੋ, ਤੇਰਾਂ ਤਾਲ.


ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਪਿਤਰਾਂ ਵਾਸਤੇ ਤੇਰਾਂ ਪਦ ਦਾਨ ਕਰਨੇ ਵਿਧਾਨ ਹਨ. "ਤੇਰਹ ਪਦ ਕਰ ਜੱਗ ਵਿੱਚ ਪਿਤ੍ਰਿਕਰਮ ਕਰ ਭਰਮ ਭੁਲਾਯਾ." (ਭਾਗੁ) ਤੇਰਾਂ ਪਦ ਇਹ ਹਨ:-#ਛਤਰੀ, ਜੋੜਾ, ਵਸਤ੍ਰ, ਛਾਪ, ਕਮੰਡਲੁ, ਆਸਨ, ਰਸੋਈ ਦੇ ਪੰਜ ਪਾਤ੍ਰ, ਸੋਟੀ, ਤਸ਼ਟਾ, ਕੱਚਾ ਅੰਨ, ਪੱਕਾ ਅੰਨ, ਨਕ਼ਦੀ ਅਤੇ ਜਨੇਊ.


ਚੌਦਾਂ ਰਤਨਾਂ ਵਿੱਚੋਂ ਵਿਸ (ਜ਼ਹ਼ਿਰ) ਕੱਢ ਦੇਈਏ ਤਦ ਤੇਰਾਂ ਰਹਿ ਜਾਂਦੇ ਹਨ. ਵਾਸਤਵ ਵਿੱਚ ਵਿਸ ਰਤਨ ਨਹੀਂ ਹੈ. "ਤੇਰਹ ਰਤਨ ਅਕਾਰਥੇ ਗੁਰਉਪਦੇਸ਼ ਰਤਨ ਧਨ ਪਾਯਾ." (ਭਾਗੁ)


ਦੇਖੋ, ਤੇਰਹ.