ਦਾਣੇ ਨੂੰ ਖਾਣ ਵਾਲਾ ਇੱਕ ਕੀੜਾ, ਜੋ ਕੋਠੇ ਵਿੱਚ ਪਾਏ ਅੰਨ ਨੂੰ ਲਗਦਾ ਹੈ। ੨. ਡਿੰਗ ਗੁਹੀਰਾ. ਗੋਧਕ.
ਸੰਗ੍ਯਾ- ਵਿਸ਼ਿਖ ਤੀਰ ਦੇ ਅੱਗੇ ਲਾਈ ਜਾਣ ਵਾਲੀ, ਵਿਸ. (ਸਨਾਮਾ) ਪੁਰਾਣੇ ਜ਼ਮਾਨੇ ਤੀਰ ਦੀ ਨੋਕ ਨੂੰ ਵੈਰੀ ਦੇ ਮਾਰਨ ਲਈ ਵਿਸ ਲਗਾਦਿੰਦੇ ਸਨ.
ਦੇਖੋ, ਵਿਸਟ.
ਵ੍ਰਿਸ੍ਟਿ (ਵਰਖਾ) ਕਰਨ ਵਾਲੀ. "ਬਿਸਿਖ ਬਿਸਟਨੀ ਆਦਿ ਕਹਿ." (ਸਨਾਮਾ) ਵਿਸ਼ਿਖ (ਤੀਰ) ਵਰਸਾਉਣ ਵਾਲੀ.
ਸੰ. ਵਿਸ੍ਟਾ. ਸੰਗ੍ਯਾ- ਗੰਦਗੀ. ਮਲ. ਗੂੰਹ. "ਬਿਸਟਾ ਅੰਦਰਿ ਕੀਟ ਸੇ." (ਮਃ ੩. ਵਾਰ ਸਾਰ); ਸੰ. ਵਿਸ੍ਟਾ. ਸੰਗ੍ਯਾ- ਗੰਦਗੀ. ਮਲ. ਗੂੰਹ.
ਗੰਦਗੀ ਖਾਣ ਦੀ ਕ੍ਰਿਯਾ. ਭਾਵ- ਰਿਸ਼ਵਤ. ਵੱਢੀ. "ਡੋਰੀ ਪੂਰੀ ਮਾਪਹਿ ਨਾਹੀ, ਬਹੁ ਬਿਸਟਾਲਾ ਲੇਹੀ." (ਸੂਹੀ ਕਬੀਰ)
ਦੇਖੋ, ਵਿਸਟਿ ਅਤੇ ਵ੍ਰਿਸ੍ਟਿ.
ਦੇਖੋ, ਬਿਆਸਤ। ੨. ਬਿਆਸ ਅਤੇ ਸਤਲੁਜ ਦੇ ਮਧ੍ਯ ਦਾ ਦੇਸ਼, ਜੈਸੇ- ਬਿਸਤ ਦੋਆਬ। ੩. ਫ਼ਾ. [بستِ] ਵਿੰਸ਼ਤਿ. ਬੀਸ. ਵੀਹ.
ਦੇਖੋ, ਬਿਸਤਰ। ੨. ਸੰ. ਵਿਸ੍ਤਰ. ਵਿ- ਫੈਲਿਆ ਹੋਇਆ.
nan
nan