Meanings of Punjabi words starting from ਮ

ਦੇਖੋ, ਮਿਆਨ ਅਤੇ ਮ੍ਯਾਨੇ.; ਬੀਚ ਮੇਂ. ਦੇਖੋ, ਮਿਆਨ ਅਤੇ ਮਿਆਨਾ. , "ਅਸਮਾਨ ਮਿ੍ਯਾਨੇ ਲਹੰਗ ਦਰੀਆ." (ਤਿਲੰ ਕਬੀਰ) ਭਾਵ- ਦਿਮਾਗ ਵਿੱਚ ਕਰਤਾਰ ਦੇ ਗੁਣਾਂ ਦਾ ਚਿੰਤਨਰੂਪ ਨਦ. ਅਥਵਾ ਆਤਮਾਕਾਰ ਹੋਈ ਵ੍ਰਿੱਤਿ.


ਦੇਖੋ, ਮਿਆਨ ੨.


ਅ਼. [مُعال] ਮੁਆ਼ਲ. ਸੰਗ੍ਯਾ- ਉੱਚਾ ਥਾਂ। ੨. ਬੱਟ. ਡੌਲ. "ਖੇਤਿ ਮਿਆਲਾ ਉਚੀਆ." (ਮਃ ੩. ਵਾਰ ਗੂਜ ੧) ਦੇਖੋ, ਨਿਰਣਉ ੩.


ਫ਼ਾ. [میِاں] ਮਯਾਂ. ਕ੍ਰਿ. ਵਿ- ਭੀਤਰ. ਅੰਦਰ. ਦਰਮਯਾਨ। ੨. ਸੰਗ੍ਯਾ- ਕੋਸ਼. ਮਿਆਂਨ. ਨਿਯਾਮ.