Meanings of Punjabi words starting from ਰ

ਸੰਗ੍ਯਾ- ਤਮਾਸ਼ੇ ਦਾ ਘਰ। ੨. ਚਿਤ੍ਰਸ਼ਾਲਾ. "ਆਪੇ ਚੌਜ ਕਰੇ ਰੰਗਮਹਲੀ." (ਮਾਰੂ ਸੋਲਹੇ ਮਃ ੧) "ਰੰਗ ਮਹਲ ਮੇ ਗੰਧਨ ਸੀਚ." (ਗੁਪ੍ਰਸੂ) ੩. ਭਾਵ- ਸੰਸਾਰ ਰੂਪ ਰੰਗਸ਼ਾਲਾ (ਰੰਗਅਖਾੜਾ).


ਕ੍ਰਿ- ਆਨੰਦ ਭੋਗਣਾ.


ਕ੍ਰਿ- ਰੰਗ ਬਦਲਣਾ. ਤੌਰ ਪਲਟਣਾ. ਪ੍ਰੇਮ ਵਿੱਚ ਕਮੀ ਕਰਨੀ. "ਕਦੇ ਨ ਮੋੜੈ ਰੰਗ." (ਵਾਰ ਰਾਮ ੨. ਮਃ ੫) ੨. ਮੁਰਝਾਉਣਾ.


ਆਨੰਦ ਅਤੇ ਰਸਨਾ ਦੇ ਸੁਆਦ. "ਜਿਹ ਪ੍ਰਸਾਦਿ ਰੰਗ ਰਸ ਭੋਗ." (ਸੁਖਮਨੀ)


ਰਸਾ (ਪ੍ਰਿਥਿਵੀ) ਦਾ ਸ਼੍ਰਿੰਗਾਰ. "ਰੰਗਰਸਾ ਤੂੰ ਮਨਹਿ ਅਧਾਰ." (ਗਉ ਮਃ ੫)