Meanings of Punjabi words starting from ਵ

ਵਸਿਆ. "ਘਟ ਘਟ ਅੰਤਰਿ ਮੇਰਾ ਸੁਆਮੀ ਵੂਠਾ." (ਵਡ ਮਃ ੫) ੨. ਵਰਸਿਆ. ਵਰ੍ਹਿਆ ਦੇਖੋ, ਵੁਠਣਾ. "ਵੂਠਾ ਸਰਬ ਥਾਈ ਮੇਹੁ." (ਸਾਰ ਮਃ ੫)


ਸਰਵ- ਓਹ. ਵੈ. ਦੇਖੋ, ਵੈ. "ਮਾਰੇਹਿ ਸੁ ਵੇ ਜਨ ਹੁਉਮੈ ਬਿਖਿਆ." (ਸੂਹੀ ਛੰਤ ਮਃ ੪) ੨. ਵ੍ਯ- ਸੰਬੋਧਨ. ਹੇ!¹ "ਮੇਰੇ ਮਨ ਪਰਦੇਸੀ ਵੇ ਪਿਆਰੇ! ਆਉ ਘਰੇ." (ਆਸਾ ਛੰਤ ਮਃ ੪) ੩. ਬੇ. ਬਿਨਾ. ਬਗ਼ੈਰ. ਰਹਿਤ. "ਵੇਤਗਾ ਆਪੇ ਵਤੈ." (ਵਾਰ ਆਸਾ) "ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੂ." (ਮਃ ੧. ਵਾਰ ਸੂਹੀ) ੪. ਉਪ- ਨੀਚ. ਮੰਦ. ਕੁ. "ਬਾਪੁ ਦਿਸੈ, ਵੇਜਾਤਿ ਨ ਹੋਇ." (ਬਿਲਾ ਮਃ ੧) ਜਿਸ ਦਾ ਬਾਪ ਪ੍ਰਤੱਖ ਹੈ, ਉਹ ਵਿਜਾਤਿ ਨਹੀਂ ਹੋ ਸਕਦਾ.