Meanings of Punjabi words starting from ਸ

ਦੇਖੋ, ਸਵਣਾ ਅਤੇ ਸਵਾਲਨਾ. "ਦੁਖ ਮਹਿ ਸਵੈ." (ਸ੍ਰੀ ਅਃ ਮਃ ੩) "ਸੁਖ ਸਵੰਤੀ" (ਸੋਰ ਮਃ ੫) ੨. ਸੰ. ਸ਼ਵ. ਸੰਗ੍ਯਾ- ਮੁਰਦਾ, ਲੋਥ. ਪ੍ਰਾਣ ਰਹਿਤ ਦੇਹ. "ਜਾਨਤ ਜੋਗੀ ਸਵਹਿ ਉਠਾਰੋ." (ਚਰਿਤ੍ਰ ੩੧੨) "ਸਵ ਕੋ ਖਾਹੁ ਬਿਲੰਬ ਨਹੀਂ ਕਰ." (ਨਾਪ੍ਰ) ੩. ਜਲ. ਪਾਣੀ. ੪. ਸਰਵ ਦਾ ਸੰਖੇਪ. ਸਭ। ੫. ਸੰ. सव ਸੋਮ ਵੱਲੀ ਨੂੰ ਦਬਾਕੇ ਸੋਮਰਸ ਕੱਢਣ ਦੀ ਕ੍ਰਿਯਾ। ੬. ਸੰਤਾਨ. ਔਲਾਦ। ੭. ਯਗ੍ਯ। ੮. ਸੂਰਜ.; ਸੰ. ਸੰਗ੍ਯਾ- ਧਨ। ੨. ਆਪਣਾ ਆਪ. ਆਤਮਾ। ੩. ਵਿ- ਆਪਣਾ. ਅਪਨਾ. ੪. ਸੰ. ਸ਼੍ਵ. ਸੰਗ੍ਯਾ- ਸ਼੍ਵਨ. ਕੁੱਤਾ.


ਦੇਖੋ, ਸੁਅਸਤਿ. "ਸ੍ਵਸਤਿ ਹੋਤ ਤਿਨ ਕੋ ਸਦਾ." (ਨਾਪ੍ਰ) "ਜਸ ਸ੍ਵਸਤਿ ਸੁਕ੍ਰਿਤ ਕ੍ਰਿਤੰ." (ਗੂਜ ਜੈਦੇਵ)


ਸੰ. ਸ੍ਵਸ੍ਤਿ ਵ੍ਯਵਸ੍‍ਥਾ. ਸੰਗ੍ਯਾ- ਕਲ੍ਯਾਣ ਦੀ ਮਰਯਾਦਾ. ਮੋਕ੍ਸ਼੍‍ਪੱਧਤਿ. ਮੁਕਤਿ ਦੀ ਮਰਜਾਦਾ. "ਸ੍ਵਸਤਿਬਿਵਸਥਾ ਹਰਿ ਕੀ ਸੇਵਾ." (ਧਨਾ ਮਃ ੫)


ਸੰ. स्वस्त्ययन ਸੰਗ੍ਯਾ- ਆਸ਼ੀਰਵਾਦ, ਜੋ ਸ੍ਵਸ੍ਤਿ (ਮੰਗਲ) ਦਾ ਅਯਨ (ਘਰ) ਹੈ. "ਬਿਜੈ ਛੰਦਨ ਪ੍ਰਭੂ ਗਾਵਤ ਸ੍ਵਸਤੈਨ ਉਚਾਰਤ." (ਸਲੋਹ) "ਕਾਲੂ ਕੋ ਸ੍ਵਸਤੈਨ ਸੁਨਾਯੋ." (ਨਾਪ੍ਰ).