Meanings of Punjabi words starting from ਆ

ਕ੍ਰਿ- ਆਉਣਾ. "ਨਾ ਕਛੁ ਆਇਬੋ ਨਾ ਕਛੁ ਜਾਇਬੋ." (ਧਨਾ ਪੀਪਾ) ੨. ਜਨਮ ਲੈਣਾ.


ਦੇਖੋ, ਆਇਅੜਾ। ੨. ਸੰਗ੍ਯਾ- ਆੜਾ ਅੱਖਰ. ਅਕਾਰ ਵਰਣ. "ਆਇੜੈ ਆਪਿ ਕਰੇ ਜਿਨਿ ਛੋਡੀ." (ਆਸਾ ਪਟੀ ਮਃ ੧)


ਕ੍ਰਿ. ਵਿ- ਆਉਣ ਤੋਂ. ਆਗਮਨ ਉੱਪਰ. ਆਇਆਂ ਤੋਂ. "ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ." (ਸ. ਫਰੀਦ)


ਫ਼ਾ. [آئِندہ] ਆਉਣ ਵਾਲਾ ਸਮਾਂ. ਭਵਿਸ਼੍ਯ.


ਸੰਗ੍ਯਾ- ਮ੍ਰਿਤ੍ਯੁ. ਮੌਤ. "ਆਈ ਨ ਮੇਟਣ ਕੋ ਸਮਰਥ." (ਓਅੰਕਾਰ) ੨. ਆਯੁ. ਉਮਰ. ਅਵਸਥਾ। ੩. ਆਯਮਾਤਾ. ਦੁਰਗਾ. ਇਸ ਨਾਉਂ ਦੀ ਦੇਵੀ ਦਾ ਮੰਦਿਰ ਰਾਜਪੂਤਾਨੇ ਬੈਭਿਲਰਾ ਵਿੱਚ ਪ੍ਰਸਿੱਧ ਹੈ. ਦੇਖੋ, ਆਈ ਪੰਥ। ੪. ਮਾਇਆ. "ਆਈ ਪੂਤਾ ਇਹੁ ਜਗੁ ਸਾਰਾ." (ਬਿਲਾ ਥਿਤੀ ਮਃ ੧) ੫. ਆਉਣ ਦਾ ਭੂਤ ਕਾਲ। ੬. ਆਉਣ ਦਾ ਭਵਿਸ਼੍ਯ ਕਾਲ. "ਇਹ ਵੇਲਾ ਕਤ ਆਈ." (ਗਉ ਕਬੀਰ) ੭. ਸਿੰਧੀ. ਮਾਤਾ. ਮਾਂ। ੮. ਵਿਪਦਾ. ਮੁਸੀਬਤ। ੯. ਡਿੰਗ. ਹਾਥੀ ਬੰਨਣ ਦਾ ਰੱਸਾ.


ਫ਼ਾ. [آئیِن] ਸੰਗ੍ਯਾ- ਪ੍ਰਬੰਧ. ਇੰਤਜਾਮ। ੨. ਨਿਯਮ. ਕਾਨੂੰਨ.


ਫ਼ਾ. [آئیِنہ] ਸੰਗ੍ਯਾ- ਸ਼ੀਸ਼ਾ. ਦਰਪਨ. ਪਹਿਲੇ ਜ਼ਮਾਨੇ ਆਹਨ (ਲੋਹੇ) ਦੇ ਟੁਕੜੇ ਨੂੰ ਸਿਕਲ ਕਰਕੇ ਸ਼ੀਸ਼ੇ ਦਾ ਕੰਮ ਲੈਂਦੇ ਸਨ, ਇਸ ਲਈ ਇਹ ਨਾਉਂ ਪਿਆ ਹੈ.


ਦੇਖੋ, ਆਈ ਅਤੇ ਆਈ ਪੰਥ। ੨. ਮਾਇਆ ਦੀ ਰਚਨਾ. "ਆਈਪੂਤਾ ਇਹੁ ਜਗੁ ਸਾਰਾ." (ਬਿਲਾ ਥਿਤੀ ਮਃ ੧)


ਸ਼ਾਕ੍ਤਿਕਾਂ ਦਾ ਵਾਮ ਮਾਰਗ, ਜੋ ਦਕ੍ਸ਼ਿਣ ਮਾਰਗ ਦੇ ਵਿਰੁੱਧ ਹੈ. ਦੇਖੋ, ਅਰਧਨਾਰੀਸ਼੍ਵਰ ਅਤੇ ਵਾਮਮਾਰਗ. ਦੇਖੋ, ਆਈ ੩। ੨. ਯੋਗੀਆਂ ਦੇ ਬਾਰਾਂ ਪੰਥਾਂ ਵਿੱਚੋਂ ਇੱਕ ਫਿਰਕਾ, ਜੋ ਦੂਜਿਆਂ ਨਾਲ ਉਦਾਰਤਾ ਨਾਲ ਵਰਤਦਾ ਹੈ.


ਅਯ ਮਾਤਾ ਦਾ ਉਪਾਸਕ। ੨. ਉਹ ਯੋਗੀ (ਗੋਰਖਪੰਥੀ) ਜੋ ਸ਼ਕ੍ਤਿਉਪਾਸਕ ਹੈ। ੩. ਦੇਖੋ, ਆਈ ਪੰਥ ੨. "ਆਈਪੰਥੀ ਸਗਲ ਜਮਾਤੀ." (ਜਪੁ) ਸਭ ਨਾਲ ਮਿਤ੍ਰਤਾ ਕਰਨੀ ਆਈਪੰਥੀ ਹੋਣਾ ਹੈ.


ਸੰ. आस्. ਧਾ- ਬੈਠਨਾ. ਹ਼ਾਜ਼ਰ ਹੋਨਾ. ਹੋਣਾ. ਰਹਿਣਾ ਤ੍ਯਾਗਣਾ। ੨. ਸੰ. आशा- ਆਸ਼ਾ. ਸੰਗ੍ਯਾ- ਲਾਲਸਾ. ਕਾਮਨਾ. ਚਾਹ. ਉਮੈਦ. "ਆਸ ਅਨਿਤ ਤਿਆਗਹੁ ਤਰੰਗ." (ਸੁਖਮਨੀ) ੩. ਦਿਸ਼ਾ. ਤ਼ਰਫ਼. "ਤਾਤ ਖੇਲ ਜਿਂਹ ਆਸ." (ਨਾਪ੍ਰ) ੪. ਸੰ. ਆਸ੍ਯ. ਮੁਖ. ਮੂੰਹ. "ਨਮੋ ਆਸ ਆਸੇ ਨਮੋ ਬਾਕ ਬੰਕੇ." (ਜਾਪੁ) ਮੁਖ ਦਾ ਮੁਖ ਰੂਪ ਅਤੇ ਬਾਣੀ ਦਾ ਅਲੰਕਾਰ ਰੂਪ। ੫. ਚੇਹਰਾ। ੬. ਸੰ. ਆਸ਼. ਭੋਜਨ. ਅਹਾਰ। ੭. ਸੰ. ਆਸ. ਭਸਮ. ਸੁਆਹ. ਦੇਖੋ, ਅੰ. ash । ੮. ਆਸਨ। ੯. ਧਨੁਖ। ੧੦. ਆਸ਼ੁ. ਛੇਤੀ. "ਕਾਲੂ ਕੋ ਬੁਲਾਇ ਰਾਇ ਲੀਨ ਤਬ ਆਸ ਹੈ." (ਨਾਪ੍ਰ) ਦੇਖੋ, ਆਸਾਇਤੀ। ੧੧. ਫ਼ਾ. [آس] ਚੱਕੀ. ਦੇਖੋ, ਆਸਮਾਨ ੧੨. ਫ਼ਾ. [آش] ਆਸ਼. ਉਬਾਲਕੇ ਕੱਢਿਆ ਹੋਇਆ ਕਿਸੇ ਵਸਤੁ ਦਾ ਰਸ, ਜੈਸੇ- ਆਸ਼ੇ ਜੌ.