Meanings of Punjabi words starting from ਈ

ਇੱਕ ਮੰਝ ਜਾਤੀ ਦਾ ਸਰਦਾਰ, ਜੋ ਕੁਝ ਚਿਰ ਦੁਆਬੇ ਦਾ ਹਾਕਮ ਰਿਹਾ. ਇਸ ਨੇ ਲਗਦੀ ਵਾਹ ਸਿੱਖਾਂ ਨੂੰ ਭਾਰੀ ਤਸੀਹੇ ਦਿੱਤੇ ਅਤੇ ਕਪੂਰ ਸਿੰਘ ਬੈਰਾੜ ਨੂੰ ਕਤਲ ਕੀਤਾ. ਦੇਖੋ, ਕਪੂਰਾ.


ਉਸਮਾਨ ਖ਼ੈਲ ਪਠਾਣਾਂ ਦੀ ਇੱਕ ਸ਼ਾਖ਼। ਹੋਰ ਕਈ ਪਠਾਣ ਗੋਤ ਦੀ ਸ਼ਾਖਾ ਭੀ ਈਸਾਖੈਲ ਹਨ।


ਸੰ. ਈਸ਼ਾਨ. ਸੰਗ੍ਯਾ- ਸ਼ਿਵ. ਰੁਦ੍ਰ। ੨. ਪੂਰਵ ਅਤੇ ਉੱਤਰ ਦੇ ਵਿਚਕਾਰ ਦੀ ਉਪਦਿਸ਼ਾ। ੩. ਸ੍ਵਾਮੀ. ਮਾਲਿਕ.


ਦੇਖੋ, ਏਸਨਿ. ੨.


ਦੇਖੋ, ਈਸਰ। ੨. ਐਸ਼੍ਵਰਯ ਵਾਲਾ. ਧਨੀ। ੩. ਰਾਜਾ. "ਰੰਕ ਨਹੀ ਈਸੁਰੁ." (ਬਿਲਾ ਰਵਿਦਾਸ)


ਈਸ਼੍ਵਰ ਨੂੰ। ੨. ਈਸ਼੍ਵਰ ਤੋਂ. "ਬਲਿ ਬਲਿ ਜਾਈ ਪ੍ਰਭੁ ਅਪਨੈ ਈਸੈ." (ਮਾਰੂ ਸੋਲਹੇ ਮਃ ੫) ੩. ਈਸ਼੍ਵਰ ਦੇ. "ਨਹਿ ਨੈਣ ਦੀਸੈ ਬਿਨੁ ਭਜਨ ਈਸੈ ਛੋਡਿ ਮਾਇਆ ਚਾਲਿਆ." (ਜੈਤ ਛੰਤ ਮਃ ੫)


ਦੇਖੋ, ਈਸਰ,