Meanings of Punjabi words starting from ਕ

ਦੇਖੋ, ਕੌਰਪਾਲ.


ਦੇਖੋ, ਕੌਰਵ.


ਵਿ- ਕਟੁ. ਕੜਵਾ. ਕੌੜਾ. "ਓਹ ਕਦੇ ਨ ਬੋਲੈ ਕਉਰਾ." (ਸੂਹੀ ਛੰਤ ਮਃ ੫) "ਅੰਮ੍ਰਿਤ ਕਉਰਾ ਬਿਖਿਆ ਮੀਠੀ." (ਰਾਮ ਮਃ ੫)


ਸੰਗ੍ਯਾ- ਕਟੁਤਾ. ਕੜਵਾਪਨ. ਕੌੜੱਤਣ. "ਮੁਖਿ ਮੀਠੀ ਖਾਈ ਕਉਰਾਇ." (ਪ੍ਰਭਾ ਅਃ ਮਃ ੫) "ਕਉਰਾਪਨ ਤਊ ਨ ਜਾਈ." (ਸੋਰ ਕਬੀਰ)


ਦੇਖੋ, ਕਉਡੀ। ੨. ਵਿ- ਕਟੁ. ਕੌੜੀ। ੩. ਸੰਗ੍ਯਾ- ਜੱਫੀ. ਅੰਕਵਾਰ.


ਦੇਖੋ, ਕੌਲਸਰ.


ਦੇਖੋ, ਕੌਲਨਾਭਿ.


ਸੰ. ਕਮਲਾ. ਸੰਗ੍ਯਾ- ਲਕ੍ਸ਼੍‍ਮੀ, ਜਿਸ ਦਾ ਨਿਵਾਸ ਕਮਲ ਵਿੱਚ ਮੰਨਿਆ ਹੈ. "ਸੇਵੇ ਚਰਨ ਨਿਤ ਕਉਲਾ." (ਵਾਰ ਕਾਨ ਮਃ ੪) ੨. ਦੇਖੋ, ਕੌਲਾ.


ਦੇਖੋ, ਕਮਲਾਸਨ। ੨. ਰਤਨਮਾਲਾ ਅਨੁਸਾਰ ਦਸਮਦ੍ਵਾਰ ਦਾ ਕਮਲ, ਜੋ ਕਰਤਾਰ ਦੇ ਵਿਰਾਜਣ ਦਾ ਆਸਣ ਹੈ. ਦੇਖੋ, ਕਉਲਾਸਿਣ.


ਦੇਖੋ, ਕਮਲਾਸਨ.