Meanings of Punjabi words starting from ਖ

ਸੰ. खस्खस ਸੰਗ੍ਯਾ- ਪੋਸਤ ਦਾ ਬੀਜ. ਅਹਿਫੇਨਬੀਜ. ਫ਼ਾ. [خشخاش] ਖ਼ਸ਼ਖ਼ਾਸ਼ ਅੰ. Poppy- seed. ਇਹ ਅਨੇਕ ਦਵਾਈਆਂ ਵਿੱਚ ਵਰਤੀਦੀ ਹੈ, ਇਸ ਵਿੱਚ ਥੋੜਾ ਨਸ਼ਾ ਭੀ ਹੁੰਦਾ ਹੈ.


ਸੰ. ਸਸ੍ਠ. ਵਿ- ਛੀਵਾਂ. ਛਠਾ। ੨. ਖਟ (ਸਟ- ਛੀ) ਦਾ ਅਰਥ ਬੋਧਕ ਭੀ ਇਹ ਸ਼ਬਦ ਪੰਜਾਬੀ ਵਿੱਚ ਵਰਤਿਆ ਹੈ. "ਦਸ ਅਸਟ ਖਸਟ ਸ੍ਰਵਨ ਸੁਨੇ." (ਸਾਰ ਮਃ ੫. ਪੜਤਾਲ) ਅਠਾਰਾਂ ਪੁਰਾਣ ਛੀ ਸ਼ਾਸਤ੍ਰ ਸੁਣੇ.


ਦੇਖੋ, ਖਸਟ.


ਛੀ ਨੇਤ੍ਰਾਂ ਵਾਲਾ ਤ੍ਰਿਸ਼ਿਰਾਦੈਤ. ਦੇਖੋ, ਤ੍ਰਿਸ਼ਿਰਾ. "ਹਣ੍ਯੋ ਖਸਟਨੈਣੰ." (ਰਾਮਾਵ) ੨. ਤੇਈਆ ਤਾਪ.


ਸੰ. ਸਸ੍ਠ. ਵਿ- ਛੀਵਾਂ. ਛਠਾ.