Meanings of Punjabi words starting from ਦ

ਵਿ- ਦਯਾਲੁਤਾ ਵਾਲਾ. ਦਯਾਵਾਨ. ਰਹ਼ੀਮ। ੨. ਦੇਣ ਵਾਲਾ. "ਸਰਬ ਸੂਖ ਦਇਆਲਾ." (ਧਨਾ ਮਃ ੫)


ਵਿ- ਦਯਾਲੁ. ਦਯਾਵਾਨ. ਰਹ਼ੀਮ.


ਸੰਗ੍ਯਾ- ਦਯਾਲੁ ਦੇਵ. ਕਰਤਾਰ.


ਸੰ. ਦੈਵ. ਸੰਗ੍ਯਾ- ਵਿਧਾਤਾ. ਕਰਤਾਰ. "ਸੀਤਲ ਸਾਂਤਿ ਦਇਆਲ ਦਈ." (ਬਿਲਾ ਮਃ ੫) ੨. ਵਿ- ਦਿੱਤੀ. ਦਾਨ ਕੀਤੀ. "ਸਤਿਗੁਰੁ ਆਗ੍ਯਾ ਦਈ." (ਗੁਪ੍ਰਸੂ)


ਸੰਗ੍ਯਾ- ਦੈਵ. ਕਰਤਾਰ. ੨. ਵਿ- ਦੇਣ ਵਾਲਾ. ਦਾਤਾ। ੩. ਦੈਵ (ਕਰਤਾਰ) ਨੂੰ. "ਸੈਣ ਮਿਲਿਆ ਹਰਿ ਦਈਆ." (ਬਿਲਾ ਅਃ ਮਃ ੪)


ਦੇਖੋ, ਦੈਤ੍ਯ.


ਵਿ- ਦੈਵ (ਈਸ਼੍ਵਰ) ਦਾ ਮਾਰਿਆ ਹੋਇਆ.


ਦੇਖੋ, ਦੈਵ। ੨. ਦੇਵਤਾ. "ਠਟੇ ਦਈਵਦਾਨੋ." (ਵਿਚਿਤ੍ਰ) ਦੇਵਤਾ ਅਤੇ ਦਾਨਵ ਥਾਪੇ.


ਦਿੱਤੇ. ਦਾਨ ਕੀਤੇ. ਦੀਏ। ੨. ਸੰਗ੍ਯਾ- ਦਯਾ. ਕਰੁਣਾ. "ਅਜਾਨ ਅਗਿਆਨੀ ਰਾਖੇ ਧਾਰਿ ਦਏ." (ਬਿਲਾ ਮਃ ੫)


ਸੰ. ਦਸ਼. ਵਿ- ਸੌ ਦਾ ਦਸਵਾਂ ਹ਼ਿੱਸਾ- ੧੦. "ਦਸ ਦਿਸਿ ਖੋਜਤ ਮੈ ਫਿਰਿਓ." (ਗਉ ਥਿਤੀ ਮਃ ੫) ੨. ਦਸ਼ ਗਿਣਤੀ ਵਾਲੇ ਪਦਾਰਥ ਦਾ ਬੋਧਕ, ਜੈਸੇ "ਦਸ ਦਾਸੀ ਕਰਿਦੀਨੀ ਭਤਾਰਿ." (ਸੂਹੀ ਮਃ ੫) ਭਰਤਾ ਨੇ ਦਸ ਇੰਦ੍ਰੀਆਂ ਦਾਸੀ ਬਣਾ ਦਿੱਤੀਆਂ। ੩. ਦਾਸ ਦਾ ਸੰਖੇਪ. ਸੇਵਕ. "ਕਾਟਿ ਸਿਲਕ ਦੁਖ ਮਾਇਆ ਕਰਿਲੀਨੇ ਅਪਦਸੇ." (ਵਾਰ ਜੈਤ) ਆਪਣੇ ਦਾਸ ਕਰਲੀਤੇ। ੪. ਦੇਖੋ, ਦੱਸਣਾ। ੫. ਸੰ. दस्. ਧਾ- ਕਮਜ਼ੋਰ ਹੋਣਾ, ਥੱਕਣਾ। ੬. ਸੰਗ੍ਯਾ- ਰਾਖਸ਼.


ਸੰਗ੍ਯਾ- ਸੁਧ. ਖ਼ਬਰ. ਸਮਾਚਾਰ। ੨. ਦੱਸਣਾ ਦਾ ਅਮਰ.