Meanings of Punjabi words starting from ਨ

ਦੇਖੋ, ਨਵਧਾ। ੨. ਦੇਖੋ, ਨੌਧਾ ੨.


ਦੇਖੋ, ਨਵਧਾ ਭਗਤਿ.


(ਗੌਂਡ ਕਬੀਰ) ਨਾਇਕ (ਸ੍ਵਾਮੀ) ਦੀ ਨਵਧਾ ਭਗਤਿ. ੨. ਸਦਾ ਨਵੀਨ ਰਹਿਣ ਵਾਲੇ ਸ੍ਵਾਮੀ (ਕਰਤਾਰ) ਦੀ ਭਕ੍ਤਿ। ੩. ਨੌ ਖੰਡਾਂ ਦੇ ਨਾਥ ਦੀ ਭਕ੍ਤਿ.


ਦੇਖੋ, ਨਵੈ ਨਾਥ.


ਸੰਗ੍ਯਾ- ਨਵ ਨਿਧਿ. ਨੌ ਨਿਧੀਆਂ. ਨੌ ਖ਼ਜ਼ਾਨੇ. ਸੰਸਕ੍ਰਿਤ ਗ੍ਰੰਥਾਂ ਵਿੱਚ ਖ਼ਾਸ ਖ਼ਾਸ ਗਿਣਤੀ ਦੀਆਂ ਇਹ ਨਿਧੀਆਂ ਹਨ-#ਪਦਮ, ਮਹਾਪਦਮ, ਸ਼ੰਖ, ਮਕਰ, ਕੱਛਪ, ਮੁਕੁੰਦ, ਕੰਦ, ਨੀਲ, ਅਤੇ ਵਰ੍‍ਚ¹. "ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ." (ਸੁਖਮਨੀ) ਨਉ ਨਿਧਿ ਤੋਂ ਭਾਵ ਸਭ ਧਨ ਸੰਪਦਾ ਹੈ.#ਮਾਰਕੰਡੇਯਪੁਰਾਣ ਦੇ ੬੮ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਪਦਮਿਨੀ ਨਾਮ ਦੀ ਵਿਦ੍ਯਾਦੇਵੀ ਦੇ ਆਸਰੇ ਨਿਧੀਆਂ ਰਹਿਁਦੀਆਂ ਹਨ. ਅਰ ਇਸ ਦੇ ਲੇਖ ਤੋਂ ਸਿੱਧ ਹੁੰਦਾ ਹੈ ਕਿ ਇਹ ਨਿਧੀਆਂ ਖਾਸ ਖਾਸ ਰਤਨ ਰੂਪ ਹਨ. ਇਨ੍ਹਾਂ ਦੇ ਵੱਖ ਵੱਖ ਗੁਣ ਦੱਸੇ ਹਨ, ਜਿਵੇਂ- ਪਦਮਨਿਧਿ ਸਾਤ੍ਵਿਕ ਹੈ, ਇਸ ਤੋਂ ਪੁੱਤ ਪੋਤੇ ਵਧਦੇ ਹਨ, ਸੋਨਾ ਚਾਂਦੀ ਆਦਿ ਧਾਤਾਂ ਸਭ ਪ੍ਰਾਪਤ ਹੁੰਦੀਆਂ ਹਨ. ਮੁਕੁੰਦ ਨਿਧਿ ਰਜੋਗੁਣ ਪ੍ਰਧਾਨ ਹੈ. ਇਸ ਤੋਂ ਸੰਗੀਤ ਵਿਦ੍ਯਾ ਦੀ ਪ੍ਰਾਪਤੀ ਹੁੰਦੀ ਹੈ. ਕਵੀ ਗਵੈਯੇ ਹਰਵੇਲੇ ਹਾਜਿਰ ਰਹਿਂਦੇ ਹਨ. ਮਕਰ ਨਿਧਿ ਤਮੋਗੁਣੀ ਹੈ, ਇਸ ਤੋਂ ਸ਼ਸਤ੍ਰਵਿਦ੍ਯਾ ਦੀ ਪ੍ਰਾਪਤੀ ਹੁੰਦੀ ਹੈ, ਸਭ ਤੇ ਹੁਕੂਮਤ ਕਰਦਾ ਹੈ. ਇਸੇ ਤਰ੍ਹਾਂ ਸਾਰੀਆਂ ਨਿਧੀਆਂ ਦਾ ਵਰਣਨ ਹੈ.


ਸੰ. ਨੂਪੁਰ. ਸੰਗ੍ਯਾ- ਪਾਂਵਟਾ. ਪਾਯਜ਼ੇਬ. ਝਾਂਜਰ. "ਨਉਪਰੀ ਝੁਨੰਤਕਾਰ ਅਨਗ ਭਾਉ ਕਰਤ ਫਿਰਤ." (ਸਾਰ ਪੜਤਾਲ ਮਃ ੫) ਨੂਪਰਾਂ ਦਾ ਝਨਕਾਰ ਅਤੇ ਅਨੰਗ (ਕਾਮ) ਭਾਵ.


ਅ਼. [نوَبت] ਨੌਬਤ. ਸੰਗ੍ਯਾ- ਬਾਰੀ। ੨. ਦਸ਼ਾ. ਹ਼ਾਲਤ। ੩. ਵੇਲਾ. ਸਮਾਂ। ੪. ਪਹਿਰਾ। ੫. ਵਡਾ ਨਗਾਰਾ. "ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ." (ਸਲੋਕ)


ਸੰ. ਨਵਮੀ. ਸੰਗ੍ਯਾ- ਚੰਦ੍ਰਮਾ ਦੇ ਪੱਖ ਦੀ ਨੌਮੀ (ਨਾਵੀਂ) ਤਿਥਿ. "ਨਉਮੀ ਨਵੇ ਛਿਦ੍ਰ ਅਪਵੀਤ." (ਗਉ ਥਿਤੀ ਮਃ ੫)


ਨਵ ਮੁਨਿ. ਭਾਗਵਤ ਦੇ ਸਕੰਧ ੪. ਅਃ ੨. ਵਿੱਚ ਇਹ ਨੌਂ ਮੁਨਿ ਹਨ- ਮਰੀਚਿ, ਅਤ੍ਰਿ, ਅੰਗਿਰਾ, ਪੁਲਸ੍ਤ੍ਯ, ਪੁਲਹ, ਕ੍ਰਤੁ, ਭ੍ਰਿਗੁ, ਵਸ਼ਿਸ੍ਠ ਅਤੇ ਅਥਰ੍‍ਵਣਿ. ਯਥਾਕ੍ਰਮ ਇਨ੍ਹਾਂ ਨੌ ਮੁਨੀਆਂ ਦੀਆਂ ਇਹ ਇਸਤ੍ਰੀਆਂ ਹਨ-#ਕਲਾ, ਅਨੂਸਯਾ, ਸ਼੍ਰੱਧਾ, ਹਵਿਭੁਗ, ਗਤਿ, ਕ੍ਰਿਯਾ, ਖ੍ਯਾਤਿ, ਅਰੁੰਧਤੀ ਅਤੇ ਸ਼ਾਂਤਿ, "ਨਉ ਮੁਨੀ ਧੂਰਿ ਲੈ ਲਾਵੈਗੋ." (ਕਾਨ ਅਃ ਮਃ ੪)


ਦੇਖੋ, ਨੌ ਰੋਜ.