Meanings of Punjabi words starting from ਫ

ਵਿ- ਫ਼ਸਲ (ਰੁੱਤ) ਨਾਲ ਹੈ ਜਿਸ ਦਾ ਸੰਬੰਧ. ਮੌਸਮੀ। ੨. ਸੰਗ੍ਯਾ- ਇੱਕ ਪ੍ਰਕਾਰ ਦਾ ਸੰਮਤ (ਸੰਵਤ) ਜਿਸ ਦਾ ਹਿਸਾਬ ਹਾੜ੍ਹੀ ਸਾਂਉਣੀ ਦੀ ਫਸਲ ਅਨੁਸਾਰ ਰੱਖਿਆ ਜਾਂਦਾ ਹੈ. ਕਿਤਨਿਆਂ ਦੇ ਕਥਨ ਅਨੁਸਾਰ ਇਹ ਬਾਦਸ਼ਾਹ ਅਕਬਰ ਨੇ ਸਨ ੯੬੩ ਹਿਜਰੀ (A. D. ੧੫੫੬) ਵਿੱਚ ਚਲਾਇਆ ਸੀ. ਇਹ ਜੁਲਾਈ ਵਿੱਚ ਸ਼ੁਰੂ ਹੁੰਦਾ ਹੈ.


ਭਾਵ- ਸ੍ਵਾਰਥੀ. ਖ਼ੁਦਗ਼ਰਜ. ਜਿਵੇਂ ਫਸਲ ਦੇ ਮੌਕੇ ਬਟੇਰ ਦਾਣੇ ਚੁਗਣ ਆਉਂਦਾ ਹੈ, ਇਸੇ ਤਰਾਂ ਆਪਣਾ ਮਤਲਬ ਸਿੱਧ ਕਰਨ ਲਈ ਪਹੁਚਣ ਵਾਲਾ.


ਕ੍ਰਿ- ਪਾਸ਼ (ਫਾਹੀ) ਵਿੱਚ ਫਾਹੁਣਾ। ੨. ਕਾਬੂ ਕਰਨਾ. ਵਸ਼ ਵਿੱਚ ਲਿਆਉਣਾ.


ਅ਼. [فصاحت] ਫ਼ਸਾਹ਼ਤ. ਸਫਾਈ ਨਾਲ ਬੋਲਣਾ, ਖ਼ੁਸ਼ਗੋਈ. Eloquence