Meanings of Punjabi words starting from ਭ

ਵਿ- ਭਾਉਣ ਵਾਲਾ. ਭਾਵਨ. "ਮਨਭਊਆ." (ਕ੍ਰਿਸਨਾਵ) ਮਨਭਾਉਂਦਾ.


ਸੰ. ਭਯ. ਸੰਗ੍ਯਾ- ਭੈ. ਡਰ. ਖ਼ੌਫ਼.


ਹੋਇਆ. ਭਇਆ. (ਸੰ. ਭੂ. ਹੋਣਾ, ਉਤਪੰਨ ਹੋਣਾ) "ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ." (ਸੋਰ ਮਃ ੫) "ਪਸੁ ਪਰੇਤ ਸੁਰਿ ਨਰ ਭਇਅ." (ਸਵੈਯੇ ਮਃ ੪. ਕੇ)


ਦੇਖੋ, ਭੁਇਅੰਗ ਅਤੇ ਭੁਜੰਗ। ੨. ਭੁਜੰਗਿਨੀ. ਸਰਪਨੀ. ਸੱਪਣ. "ਪਾਇਆ ਵੇੜੁ ਮਾਇਆ ਸਰਬ ਭੁਇਅੰਗਾ." (ਬਿਲਾ ਮਃ ੫) ੩. ਭੁਜਾ ਕਰਕੇ ਅਨਗਾਹ. ਸਮੁੰਦਰ, ਜੋ ਬਾਹਾਂ ਦੇ ਬਲ ਨਾਲ ਤਰਿਆ ਨਹੀਂ ਜਾ ਸਕਦਾ. "ਚੜਿ ਲੰਘਾਂ ਜੀ ਬਿਖਮੁ ਭੁਇਅੰਗਾ." (ਵਡ ਮਃ ੪. ਘੋੜੀਆਂ)


ਭਵਤਿ. ਹੁੰਦੀ ਹੈ. "ਰਿਦ ਭਇਅੰਤਿ ਸਾਂਤਿ." (ਕਾਨ ਮਃ ੫) ੨. ਰਿਦਭਯੰ ਅਤਿਸ਼ਾਮ੍ਯਤਿ. ਚਿੱਤ ਦਾ ਡਰ ਬਿਲਕੁਲ ਨਾਸ਼ ਹੋ ਜਾਂਦਾ ਹੈ.


ਦੇਖੋ, ਭਇਓ. "ਭਇਆ ਮਨੂਰ ਕੰਚਨੁ ਫਿਰਿ ਹੋਵੈ." (ਮਾਰੂ ਮਃ ੧) ੨. ਸੰਗ੍ਯਾ- ਭਯ. ਡਰ. "ਮਹਾ ਬਿਕਟ ਜਮਭਇਆ." (ਸ੍ਰੀ ਮਃ ੫) ੩. ਸੰਬੋਧਨ. ਹੇ ਭੈਯਾ! ਭਾਈ! "ਤਿਨ ਕੀ ਸੰਗਤਿ ਖੋਜੁ ਭਇਆ." (ਰਾਮ ਅਃ ਮਃ ੧


ਸੰ. ਭਯਾਨਕ. ਵਿ- ਡਰਾਉਣਾ. ਜਿਸ ਤੋਂ ਭੈ ਆਵੇ. "ਜਹ ਮਹਾ ਭਇਆਨ ਦੂਤ ਜਮ ਦਲੈ." (ਸੁਖਮਨੀ) ੨. ਸੰ. ਭਯਾਤੁਰ. ਡਰਿਆ ਹੋਇਆ. "ਸਗਲ ਭਇਮਾਨ ਕਾ ਭਉ ਨਸੈ." (ਭੈਰ ਮਃ ੫) "ਜੋਇ ਦੂਤ ਮੁਹਿ ਬਹੁਤ ਸੰਤਾਵਤ, ਤੇ ਭਇਆਨਕ ਭਇਆ." (ਸੋਰ ਮਃ ੫) ਯਮਦੂਤ ਭਯਾਤੁਰ ਹੋ ਗਏ ਹਨ.


ਖ਼ਾਂ. ਸ਼ਲਜਮ, ਗੋਂਗਲੂ. ਠਿੱਪਰ.