nan
ਅ਼. [اشرف] ਵਿ- ਬਹੁਤ ਸ਼ਰਫ਼ (ਉੱਤਮਤਾ) ਰੱਖਣ ਵਾਲਾ. ਮਹਾਨ ਸ਼੍ਰੇਸ੍ਟ. ਵਡਾ ਸ਼ਰੀਫ. ਅਤਿ ਉੱਤਮ.
ਫ਼ਾ. [اشرفی] ਸੰਗ੍ਯਾ- ਸ੍ਵਰਣ ਮੁਦ੍ਰਾ. ਮੋਹਰ. ਸੋਨੇ ਦਾ ਸਿੱਕਾ. ਸਭ ਤੋਂ ਪਹਿਲਾਂ ਇਹ ਸਿੱਕਾ ਸਪੇਨ ਵਿੱਚ ਚੱਲਿਆ, ਜੋ ਹੁਣ ਦੇ ਹਿਸਾਬ ਮੂਜਬ ਤਿੰਨ ਰੁਪਯੇ ਦੇ ਮੁੱਲ ਦਾ ਸੀ. ਹਿੰਦੁਸਤਾਨ ਵਿੱਚ ਅਨੇਕ ਬਾਦਸ਼ਾਹਾਂ ਨੇ ਸਮੇਂ ਸਮੇਂ ਆਪਣੇ ਸਿੱਕੇ ਦੀ ਅਸ਼ਰਫ਼ੀ ਚਲਾਈ ਹੈ, ਪਰ ਕਦੇ ਇਸ ਦੀ ਕੀਮਤ ਚਾਂਦੀ ਦੇ ਸਿੱਕੇ ਵਾਂਙ ਪੱਕੀ ਨਹੀਂ ਹੋਈ. ਸੋਨੇ ਦਾ ਭਾਉ ਵਧਣ ਘਟਣ ਨਾਲ ਇਸ ਦਾ ਮੁੱਲ ਹਮੇਸ਼ਾਂ ਵਧਦਾ ਘਟਦਾ ਰਿਹਾ ਹੈ. "ਕਾਢ ਅਸ਼ਰਫ਼ੀ ਧਨੀ ਕਹਾਯੋ." (ਚਰਿਤ੍ਰ ੩੮)
ਅ਼. [المخلوُقات اشرف] ਵਿ- ਸ੍ਰਿਸ੍ਟੀ ਵਿੱਚੋਂ ਉੱਤਮ. ਮਨੁੱਖ. ਆਦਮੀ.
nan
ਸੰ. ਆਸ਼੍ਰਯ ਸੰਗ੍ਯਾ- ਆਸਰਾ. ਆਧਾਰ. ਸਹਾਰਾ. "ਵਿਚਿ ਸਚਾ ਅਸਰਾਉ." (ਵਾਰ ਰਾਮ ੧. ਮਃ ੩) ੨. ਓਟ. ਪਨਾਹ. "ਚੁਕੈ ਸਭ ਅਸਰਾਉ." (ਸ੍ਰੀ ਅਃ ਮਃ ੫) "ਜਾਕਉ ਕੋਇ ਨ ਰਾਖੈ ਪ੍ਰਾਣੀ ਤਿਸੁ ਤੂ ਦੇਹਿ ਅਸਰਾਉ." (ਸਾਰ ਮਃ ੫)
ਰਤਨ ਮਾਲਾ ਵਿੱਚ ਅਪਾਨ ਪੌਣ ਦਾ ਨਾਉਂ ਅਸਰਾਨਦੀ ਆਇਆ ਹੈ. ਦੇਖੋ, ਅਸੁਰਨਦੀ.
ਅ਼. [اشراف] ਵਿ- ਬਹੁ ਵਚਨ ਸ਼ਰੀਫ ਦਾ. ਨੇਕ (ਭਲੇ) ਮਾਣਸ.