Meanings of Punjabi words starting from ਉ

ਸੰਗ੍ਯਾ- ਟਪੂਸੀ. ਛਾਲ. ਉੱਪਰ ਨੂੰ ਉੱਠਣ ਦੀ ਕ੍ਰਿਯਾ "ਉਛਕੰਤ ਤਾਜੀ." (ਕਲਕੀ) ਉਛਲਦੇ (ਕੁਦਦੇ) ਹਨ ਅਰਬੀ ਘੋੜੇ.


ਸੰ. उच्छलन. ਕ੍ਰਿ- ਵੇਗ ਨਾਲ ਉੱਪਰ ਨੂੰ ਉੱਠਣਾ. ਕੁੱਦਣਾ. ਟੱਪਣਾ। ੨. ਭਰਪੂਰ ਹੋਕੇ ਬਾਹਰ ਨੂੰ ਆਉਣਾ. ਡੁੱਲਣਾ. ਕਿਨਾਰਿਆਂ ਤੋਂ ਬਾਹਰ ਹੋਣਾ. "ਭਰਿ ਸਰਵਰੁ ਜਬ ਊਛਲੈ, ਤਬ ਤਰਣੁ ਦੁਹੇਲਾ." (ਸੂਹੀ ਫਰੀਦ) "ਉਛਲਿਆ ਕਾਮੁ ਕਾਲ ਮਤਿ ਲਾਗੀ." (ਬੇਣੀ ਸ੍ਰੀ)


ਸੰਗ੍ਯਾ- ਇੱਕ ਵਰਣਿਕ ਛੰਦ. ਇਸ ਦਾ ਨਾਉਂ "ਉਛਾਲ" "ਹੰਸਕ" ਅਤੇ "ਪੰਕਤਿ" ਭੀ ਹੈ ਲੱਛਣ- ਚਾਰ ਚਰਣ. ਪ੍ਰਤਿ ਚਰਣ ਭ, ਗ, ਗ, , , .#ਉਦਾਹਰਣ-#ਗਾਵਤ ਨਾਰੀ। ਬਾਜਤ ਤਾਰੀ।#ਦੇਖਤ ਰਾਜਾ। ਦੇਵਤ ਸਾਜਾ. (ਅਜਰਾਜ)


ਸੰ. उत्सव. ਉਤਸਵ. ਸੰਗ੍ਯਾ- ਆਨੰਦ ਪੈਦਾ ਕਰਨ ਵਾਲਾ ਕੰਮ. ਮੰਗਲ ਕਾਰਜ। ੨. ਖੁਸ਼ੀ.


ਸੰ. उत्साह. ਉਤਸ਼ਾਹ. ਸੰਗ੍ਯਾ- ਹੌਸਲਾ. ਹਿੰਮਤ। ੨. ਉਮੰਗ। ੩. ਉੱਦਮ। ੪. ਸ਼ੌਕ। ੪. ਪਰਚਾਵਾ.


ਸੰਗ੍ਯਾ- ਘ੍ਰਿਣਾ. ਗਿਲਾਨੀ। ੨. ਉਬਕਾਈ. ਅਵਾਕੀ. ਬੱਤ. ਮਤਲੀ.


ਉਤਸਾਹ. ਦੇਖੋ, ਉਛਾਹ। ੨. ਉਤਸਾਹ ਵਾਲਾ.


ਉਤਸਾਹ ਸਹਿਤ. ਦਿਲੇਰੀ ਨਾਲ. "ਕੂੜ ਮਾਰੇ ਕਾਲ ਉਛਾਹਾੜਾ." (ਮਾਰੂ ਸੋਲਹੇ ਮਃ ੧)