Meanings of Punjabi words starting from ਖ

ਸੰ. खन् ਦਾ- ਦੁੱਖ ਦੇਣਾ. ਖੋਦਣਾ. ਪੁੱਟਣਾ। ੨. ਸੰ क्षण ਕ੍ਸ਼ਣ. ਸੰਗ੍ਯਾ- ਪਲ. ਲਮਹਾ. "ਉਧਾਰੇ ਇਕ ਖਣੇ." (ਵਾਰ ਰਾਮ ੨ਃ ਮ ਃ ੫) ੩. ਸੰ. खण्ड ਖੰਡ. ਹਿੱਸਾ. ਭਾਗ. ਖਾਸ ਕਰਕੇ ਛੱਤ ਦੇ ਉਹ ਹਿੱਸੇ ਜੋ ਦੋ ਸ਼ਤੀਰਾਂ ਦੇ ਅੰਦਰ ਹੋਣ. ਦੇਖੋ, ਖਨ ੩. ਅਤੇ ੪.


ਦੇਖੋ, ਖਨਿ.


ਕ੍ਸ਼ਣ ਮੇ. ਪਲ ਵਿੱਚ. ਦੇਖੋ, ਖਣ ੨.। ੨. ਪੁੱਟੇ. ਦੇਖੋ, ਖਨ ਧਾ.


ਸੰਗ੍ਯਾ- ਖਾਤਾ. ਟੋਆ. ਖਾਤ. "ਪਨ੍ਹਿਨ ਮਾਰ ਖਤ ਡਾਰ." (ਚਰਿਤ੍ਰ ੧੯੪) ਜੁੱਤੀਆਂ ਨਾਲ ਮਾਰ ਮਾਰਕੇ ਟੋਏ ਵਿੱਚ ਸੁੱਟ ਦਿੱਤਾ। ੨. ਵੈਰ. ਵਿਰੋਧ। ੩. ਈਰਖਾ। ੪. ਅ਼. [خط] ਖ਼ਤ਼.¹ ਲਿਖਤ. ਤਹਿਰੀਰ। ੫. ਰੇਖਾ. ਲਕੀਰ। ੬. ਚਿੱਠੀ। ੭. ਅ਼. [خت] ਖ਼ਤ. ਵਿਘਨ. ਰੋਕ ਟੋਕ. ਪ੍ਰਤਿਬੰਧ. "ਇਸੁ ਹਰਿਧਨ ਕਾ ਕੋਈ ਸਰੀਕ ਨਾਹੀ, ਕਿਸੈ ਕਾ ਖਤ ਨਾਹੀ." (ਵਾਰ ਬਿਲਾ ਮਃ ੪) ੮. ਖੋਹਣਾ. ਛੀਨਨਾ.


ਅ਼. [ختنہ] ਖ਼ਤਨਹ. ਦੇਖੋ, ਸੁੰਨਤ.