Meanings of Punjabi words starting from ਗ

ਦੇਖੋ, ਗਟਕਾ. "ਅੰਧੇ ਖਾਵਹਿ ਬਿਸੂ ਕੇ ਗਟਾਕ." (ਸਾਰ ਮਃ ੫) "ਹਰਿਰਸ ਗਟਾਕ ਪੀਆਉ ਜੀਉ." (ਆਸਾ ਛੰਤ ਮਃ ੪)


ਸੰਗ੍ਯਾ- ਗਿਣਤੀ. ਬ੍ਯੋਂਤ. "ਮਨ ਗਿਨਤ ਗਟੀ ਕਿਮ ਵਿਘਨ ਠਾਨ." (ਗੁਪ੍ਰਸੂ) ੨. ਚਿੰਤਾ। ੩. ਨਰਦ. ਗੋਟੀ। ੪. ਗੱਠ. ਗ੍ਰੰਥਿ। ੫. ਬੇੜੀ. ਜੌਲਾਨ. ਪਗਬੰਧਨ. "ਅਉਗੁਣਾ ਦੀਆਂ ਪੈਰੀਂ ਗਟੀਆਂ ਪਾਉਂਦੇ ਹਨ." (ਜਸਭਾਮ)


ਸੰਗ੍ਯਾ- ਗ੍ਰੰਥਿ. ਗਾਂਠ. ਗੰਢ। ੨. ਜੋੜ. ਸੰਢ. ਅੰਗਾਂ ਦੀ ਸੰਧਿ.


ਗੰਢ ਕਤਰਨ ਵਾਲਾ, ਠਗ। ੨. ਧੋਖੇਬਾਜ਼.