Meanings of Punjabi words starting from ਚ

ਸੰ. ਸੰਗ੍ਯਾ- ਚਕਰੀ. ਛੋਟਾ ਚਕ੍ਰ। ੨. ਚਕਰੀ ਦੇ ਆਕਾਰ ਦੀ ਗੋਡੇ ਦੀ ਹੱਡੀ, ਚੱਪਣੀ। ੩. ਚੱਕੀ. ਆਟਾ ਪੀਹਣ ਦਾ ਯੰਤ੍ਰ। ੪. ਭੌਰੀ. ਜਲ ਦੀ ਘੁਮੇਰੀ। ੫. ਚਰਚਾ ਦਾ ਇੱਕ ਦੋਸ, ਮੁੜਘਿੜ ਦਲੀਲ ਦਾ ਉਸੇ ਥਾਂ ਆ ਜਾਣਾ ਅਤੇ ਯੁਕਤੀ ਦਾ ਅੱਗੇ ਨਾ ਵਧਣਾ.


ਦੇਖੋ, ਚਕਿਤ.


ਸੰ. चक्रिन ਵਿ- ਚਕ੍ਰਵਾਲਾ। ੨. ਸੰਗ੍ਯਾ- ਵਿਸਨੁ। ੩. ਕਰਤਾਰ। ੪. ਚਕਵਾ। ੫. ਚਕ੍ਰਵਰਤੀ ਰਾਜਾ। ੬. ਘੁਮਿਆਰ। ੭. ਸਰਪ। ੮. ਜਾਸੂਸ. ਮੁਖ਼ਬਿਰ। ੯. ਤੇਲੀ। ੧੦. ਗਧਾ। ੧੧. ਕਾਂਉਂ। ੧੨. ਰਥ ਦਾ ਸਵਾਰ। ੧੩. ਨਿਹੰਗ ਸਿੰਘ.


ਸੰ. चष् ਚਸ੍. ਧਾ- ਖਾਣਾ (ਭੋਜਨ ਕਰਨਾ). "ਆਘਾਏ ਰਸ ਚਖਾ." (ਸਾਰ ਮਃ ੫) ੨. ਸੰ. चक्ष् ਚਕ੍ਸ਼੍ਹ੍ਹ. ਧਾ- ਸਾਫ ਬੋਲਣਾ, ਦੇਖਣਾ, ਚੂਸਣਾ। ੩. ਸੰ. ਚਕ੍ਸ਼ੁ. ਸੰਗ੍ਯਾ- ਨੇਤ੍ਰ. ਅੱਖ। ੪. ਫ਼ਾ. [چخ] ਚਖ਼. ਜੰਗ. ਯੁੱਧ। ੫. ਸ਼ਤ੍ਰੁਤਾ. ਦੁਸ਼ਮਨੀ। ੬. ਯਤਨ. ਕੋਸ਼ਿਸ਼.


ਕ੍ਰਿ- ਸੁਆਦ (ਚਸ) ਲੈਣਾ. "ਚਖਿ ਅਨਦ ਪੂਰਨ ਸਾਦ." (ਬਿਲਾ ਅਃ ਮਃ ੫)


ਦੇਖੋ, ਚਕਮਕ.