Meanings of Punjabi words starting from ਝ

ਝੜ ਝੜਕੇ. "ਪਤ ਝੜੇ ਝੜਿ ਪਾਹਿ." (ਸ. ਫਰੀਦ)


ਸੰਗ੍ਯਾ- ਫੁਲਝੜੀ. ਅੰਗਾਰਾਂ ਦੇ ਝੜਨ ਦੀ ਕ੍ਰਿਯਾ. "ਬਾਹੈਂ ਨਿਸੰਗ, ਉੱਠੈ ਝੜੰਗ." (ਚੰਡੀ ੨)


ਸੰਗ੍ਯਾ- ਝਾਂਈਂ (ਅ਼ਕਸ) ਦਾ ਓਲ੍ਹਾ. ਸਿੰਧੀ. ਝਾਂਵਿਰੋ. ਨਜਰ ਦਾ ਧੁੰਧਲਾਪਨ। ੨. ਧੁੰਧਲਾਰੂਪ, ਜੋ ਸਾਫ ਨਾ ਦਿਖਾਈ ਦੇਵੇ। ੩. ਵਿ- ਧੁੰਧਲੀ ਨਜਰ ਵਾਲਾ.


ਸੰ. ਝਾਵੁਕ. ਸੰਗ੍ਯਾ- ਝਾੜ. ਬੂਝਾ.


ਵਿ- ਛਾਯਾਮਯ. ਪ੍ਰਤਿਬਿੰਬਰੂਪ। ੨. ਪਲ ਵਿੱਚ ਲੋਪ ਹੋਣ ਵਾਲਾ. ਦੇਖੋ, ਛਾਈਂ ਮਾਈਂ.


ਸੰ. ਜਾਹਕ. ਸੰਗ੍ਯਾ- ਕੰਡੇਦਾਰ ਚੂਹਾ, ਜੋ ਝਾੜੀਆਂ ਵਿੱਚ ਰਹਿੰਦਾ ਹੈ. ਕੰਡੋਲਾ. ਅੰ. Hezgehog.