Meanings of Punjabi words starting from ਢ

ਸੰ. ਢੌਕ੍‌. ਧਾ- ਜਾਣਾ। ੨. ਕ੍ਰਿ- ਨੇੜੇ ਪਹੁਚਣਾ। ੩. ਜੰਞ ਦਾ ਲਾੜੀ ਦੇ ਪਿੰਡ ਅਤੇ ਘਰ ਤੇ ਸਜਧਜ ਨਾਲ ਅੱਪੜਨਾ.


ਸੰਗ੍ਯਾ- ਢੁਕਣ ਦਾ ਭਾਵ। ੨. ਜਨੇਤੀਆਂ ਦਾ ਕੁੜਮਾਂ ਦੇ ਪਿੰਡ ਅਤੇ ਘਰ ਪਹੁਚਣ ਦਾ ਕਰਮ. "ਤਬ ਪਹੁਚੇ ਤਿਹ ਪੁਰ ਨਿਕਟ ਕਰਨੋ ਜਹਾਂ ਢੁਕਾਉ." (ਨਾਪ੍ਰ)


ਸੰਗ੍ਯਾ-. ਹੁੱਜਤ. ਤਰਕ। ੨. ਰੁਕਾਵਟ. ਪ੍ਰਤਿਬੰਧ.