Meanings of Punjabi words starting from ਦ

ਦੁਖਮੂਤ੍ਰਾ. ਦੇਖੋ, ਦਖੂਤ੍ਰਾ.


ਦੇਖੋ, ਦਕ੍ਸ਼ਿਣ ੩. "ਦਖਨ ਦੇਸ ਹਰੀ ਕਾ ਬਾਸਾ, ਪਛਿਮਿ ਅਲਹ ਮੁਕਾਮਾ." (ਪ੍ਰਭਾ ਕਬੀਰ) ਹਿੰਦੂਆਂ ਦੇ ਖਿਆਲ ਵਿੱਚ ਦਕ੍ਸ਼ਿਣ (ਸ਼੍ਰੀ ਰੰਗਨਾਥ) ਈਸ਼੍ਵਰ ਦਾ ਨਿਵਾਸ ਅਤੇ ਮੁਸਲਮਾਨਾਂ ਦੇ ਨਿਸ਼ਚੇ ਅਨੁਸਾਰ ਪਸ਼੍ਚਿਮ (ਕਾਬਾ) ਖ਼ੁਦਾ ਦਾ ਘਰ¹ ਹੈ. ਦੇਖੋ, ਪਛਿਮਿ.


ਫ਼ਾ. [دخمہ] ਦਖ਼ਮਹ. ਸੰਗ੍ਯਾ- ਮਕ਼ਬਰਾ। ੨. ਉਹ ਹਾਤਾ, ਜਿਸ ਵਿੱਚ ਆਤਿਸ਼ਪਰਸ੍ਤ ਪਾਰਸੀ ਆਪਣੇ ਮੁਰਦੇ ਪੰਛੀਆਂ ਨੂੰ ਖਵਾਉਣ ਲਈ ਰਖਦੇ ਹਨ. Tower of silence. ਹਸਣ. ਦੇਖੋ, ਹਸਣ ਅਤੇ ਹਸਣਿ.


ਅ਼. [دخل] ਸੰਗ੍ਯਾ- ਅਧਿਕਾਰ. ਕ਼ਬਜਾ। ੨. ਪਹੁਁਚ. ਪ੍ਰਵੇਸ਼.