nan
ਸੰ. ਧਰਿਤ੍ਰੀ. ਸੰਗ੍ਯਾ- ਜੀਵਾਂ ਨੂੰ ਧਾਰਨ ਕਰਨ ਵਾਲੀ, ਪ੍ਰਿਥਿਵੀ. ਜ਼ਮੀਨ, ਭੂਮਿ. "ਧਰਤਿ ਕਾਇਆ ਸਾਧਿਕੈ." (ਵਾਰ ਆਸਾ) "ਧਨੁ ਧਰਤੀ, ਤਨੁ ਹੋਇ ਗਇਓ ਧੂੜਿ." (ਸਾਰ ਨਾਮਦੇਵ) ੨. ਤੋਲਣ ਵਾਲੇ ਦਾ ਸੰਖ੍ਯਾਕ੍ਰਮ. ਤੋਲਣ ਵੇਲੇ ਇੱਕ ਦੋ ਤਿੰਨ ਆਦਿ ਗਿਣਤੀ ਦਾ ਸਿਲਸਿਲੇ ਵਾਰ ਉੱਚਾਰਣ ਦਾ ਕੰਮ। ੩. ਤੋਲ (ਵਜ਼ਨ) ਦੀ ਸਮਤਾ. "ਆਪੇ ਧਰਤੀ ਸਾਜੀਅਨੁ ਪਿਆਰੇ ਪਿਛੈ ਟੰਕੁ ਚੜਾਇਆ" (ਸੋਰ ਮਃ ੫)
nan
nan
nan
nan
ਧਰਤਿ (ਧਰਿਤ੍ਰੀ) ਏਵੰ. ਐਸੇ ਹੀ ਧਰਤੀ. ਪ੍ਰਿਥਿਵੀ ਭੀ ਇਸੇ ਤਰਾਂ. "ਸਾਗਰ ਇੰਦ੍ਰਾ ਅਰੁ ਧਰਤੇਵ." (ਭੈਰ ਕਬੀਰ)
ਸੰ. धर्त्र. ਸੰਗ੍ਯਾ- ਆਧਾਰ. ਆਸਰਾ.
ਅਸ੍ਤ੍ਰਧਾਰੀ. "ਤੇਜਵਾਨ ਬਲਵਾਨ ਧਰਤ੍ਰੀ." (ਚਰਿਤ੍ਰ ੨੮੮) ੨. ਦੇਖੋ, ਧਰਿਤ੍ਰੀ.
ਦੇਖੋ, ਦਾੜਧਰ.
ਸੰਗ੍ਯਾ- ਪ੍ਰਿਥਿਵੀ ਨੂੰ ਮਜਬੂਤੀ ਨਾਲ ਧਾਰਨ ਵਾਲਾ, ਰਾਜਾ. (ਸਨਾਮਾ)
ਸੰਗ੍ਯਾ- ਧਰਦ੍ਰਿੜ (ਰਾਜੇ) ਦੀ ਸੈਨਾ. (ਸਨਾਮਾ)